ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ; ਕੁਲਦੀਪ ਸਿੰਘ ਧਾਲੀਵਾਲ

(Punjab Bureau) : ਪੰਜਾਬ ਸਰਕਾਰ ਨੇ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਕਰਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਚੋਣ 05 ਜਨਵਰੀ, 2024 ਨੂੰ ਕਰਵਾਈ ਜਾਵੇਗੀ। ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ 05 ਜਨਵਰੀ, 2024 ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ।

ਕੁਲਦੀਪ ਸਿੰਘ ਧਾਲੀਵਾਲ

ਕੁਲਦੀਪ ਸਿੰਘ ਧਾਲੀਵਾਲ

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਐਨ.ਆਰ.ਆਈ. ਸਭਾ ਸੂਬੇ ਦੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਇੱਕ ਏਜੰਸੀ ਵਜੋਂ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਭਾ ਦੇ ਪ੍ਰਧਾਨ ਦਾ ਕਾਰਜਕਾਲ ਮਾਰਚ, 2022 ਨੂੰ ਸਮਾਪਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਪੰਜਾਬੀ ਆਮ ਤੌਰ ‘ਤੇ ਦਸੰਬਰ ਮਹੀਨੇ ਭਾਰਤ ਆਉਂਦੇ ਹਨ ਅਤੇ ਉਹ ਮਾਰਚ ਤੱਕ ਇੱਥੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਰਵਾਊਣ ਦਾ ਇਹ ਬਿਲਕੁੱਲ ਸਹੀ ਸਮਾਂ ਹੈ।

ਸ. ਧਾਲੀਵਾਲ ਨੇ ਦੱਸਿਆ ਕਿ ਐਨ.ਆਰ.ਆਈ. ਸਭਾ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਕੰਮ ਕਰਦੀ ਹੈ ਅਤੇ ਸਭਾ ਦਾ ਮੁੱਖ ਉਦੇਸ਼ ਪੰਜਾਬ ਦੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਅਤੇ ਹਿੱਤਾਂ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਸਭਾ ਪੰਜਾਬ ਦਾ ਮੁੱਖ ਉਦੇਸ਼ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ, ਉਨ੍ਹਾਂ ਦੇ ਹੱਕਾਂ ਅਤੇ ਜਾਇਦਾਦਾਂ ਦੀ ਰਾਖੀ ਕਰਨਾ ਹੈ।

See also  ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਕੋਸ਼ਿਸ਼ਾਂ ਤੇਜ਼ 

ਵਰਣਨਯੋਗ ਹੈ ਕਿ ਐਨ.ਆਰ.ਆਈ. ਸਭਾ ਪੰਜਾਬ ਇੱਕ ਸੁਸਾਇਟੀ ਹੈ ਜੋ ਪੰਜਾਬ ਸਰਕਾਰ ਦੀ ਪ੍ਰਵਾਨਗੀ ਨਾਲ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ 1860 ਤਹਿਤ ਰਜਿਸਟਰਡ ਹੈ ਅਤੇ ਮੁੱਖ ਮੰਤਰੀ ਪੰਜਾਬ ਇਸ ਸਭਾ ਦੇ ਚੀਫ਼ ਪੈਟਰਨ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨਰ ਜਲੰਧਰ ਡਵੀਜ਼ਨ, ਸਭਾ ਦੇ ਚੇਅਰਮੈਨ ਹਨ ਜਦਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਐਨ.ਆਰ.ਆਈ. ਸਭਾ ਦੀਆਂ ਜ਼ਿਲ੍ਹਾ ਇਕਾਈਆਂ ਦੇ ਚੇਅਰਮੈਨ ਹਨ।

Related posts:

AAP's hunger strike was an absolute flop show: Bajwa
ਪੰਜਾਬੀ-ਸਮਾਚਾਰ
ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ: ਮੀਤ ਹੇਅਰ
Punjab News
Haryana Governor Bandaru Dattatreya honored 34 outstanding people for excellence - punjabsamachar.co...
ਚੰਡੀਗੜ੍ਹ-ਸਮਾਚਾਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਅੱਜ ਈ. ਸੀ. ਸੀ. ਈ. ਦਿਨ ਜਾਵੇਗਾ ਮਨਾਇਆ
ਪੰਜਾਬੀ-ਸਮਾਚਾਰ
ਲੋਕ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ 'ਚ ਪੰਜਾਬ ਦੇ ਲੋਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ: ਪ੍ਰਨੀਤ ਕੌਰ
Amritsar
ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ
ਪੰਜਾਬੀ-ਸਮਾਚਾਰ
ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼...
Ludhiana
ਖੇਡ ਮੰਤਰੀ ਦੀ ਪ੍ਰਵਾਨਗੀ ਉਪਰੰਤ 106 ਜੂਨੀਅਰ ਕੋਚਾਂ ਦੀ ਕੋਚ ਵਜੋਂ ਤਰੱਕੀ
ਮੁੱਖ ਮੰਤਰੀ ਸਮਾਚਾਰ
ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਹੜ੍ਹ ਪੀੜਤਾਂ ਦੀ ਵਿੱਤੀ ਸਹਾਇਤਾ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਵਿਸ਼ਾਲ ਰੋਸ ਪ੍ਰਦਰ...
Flood in Punjab
ਮੁੱਖ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦਾ ਉਦਘਾਟਨ
ਪੰਜਾਬੀ-ਸਮਾਚਾਰ
ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਵਿਚ ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਤੇ ਚੜ੍ਹਿਆ ਹਰਭਜਨ ਸ਼ੇਰਾ ਅਤੇ ਬੀਰ ਸਿੰਘ ਦੀ...
Aam Aadmi Party
ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਵੱਲੋਂ ਮੂਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਦਾ ਜਾਇਜ਼ਾ
ਪੰਜਾਬੀ-ਸਮਾਚਾਰ
ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ
ਪੰਜਾਬੀ-ਸਮਾਚਾਰ
Before seeking votes, AAP should answer why it failed to fulfil promises: Bajwa 
ਪੰਜਾਬੀ-ਸਮਾਚਾਰ
Cambodian Civil Servants’ Visit In Patiala for Training Program on Public Policy and Governance
ਪੰਜਾਬੀ-ਸਮਾਚਾਰ
ਮਾਨ ਸਰਕਾਰ ਪੰਜਾਬ ਦੇ 40 ਸਰਕਾਰੀ ਹਸਪਤਾਲਾਂ ਦਾ ਕਰੇਗੀ ਨਵੀਨੀਕਰਨ
ਪੰਜਾਬ ਸਿਹਤ ਵਿਭਾਗ
Lok Sabha elections 2024: Punjab Police fully geared up to ensure free, fair and peaceful polls- DGP...
ਪੰਜਾਬੀ-ਸਮਾਚਾਰ
Evening Water Supply at low pressure on 12th April.
ਪੰਜਾਬੀ-ਸਮਾਚਾਰ
पंजाब और चण्डीगढ़ कांग्रेस ने किसानों पर बल प्रयोग की निन्दा की।
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਯੂਨਿਟ ਸਥਾਪਤ ਕਰਨ ਦਾ ਸੱਦਾ
ਮੁੱਖ ਮੰਤਰੀ ਸਮਾਚਾਰ
See also  ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

Leave a Reply

This site uses Akismet to reduce spam. Learn how your comment data is processed.