ਸਤਲੁਜ ਨਾਲ ਲੱਗਦੇ ਇਲਾਕੇ ਵਿਚ ਜਨਜੀਵਨ ਆਮ ਵਾਂਗ ਹੋਣ ਲੱਗਾ

ਦਰਿਆ ਵਿੱਚ ਮੌਜੂਦਾ ਸਮੇਂ ਚੱਲ ਰਿਹਾ 26000 ਕਿਉਸਿਕ ਪਾਣੀ, 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ ਚੱਲਿਆ ਸੀ 3 ਲੱਖ ਕਿਉਸਕ ਪਾਣੀ
ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਹੜ੍ਹ ਦੀ ਮਾਰ ਤੋਂ ਬਚਾਇਆ ਜ਼ਿਲ੍ਹਾ ਮੋਗਾ, ਪ੍ਰਸ਼ਾਸ਼ਨ ਵੱਲੋਂ ਤਿੰਨਾਂ ਬੰਨ੍ਹਾਂ ਦੀ ਹੁਣ ਵੀ ਕੀਤੀ ਜਾ ਰਹੀ ਤਿੱਖੀ ਨਜ਼ਰਸਾਨੀ

(Moga Bureau) : ਹੜ੍ਹਾਂ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਸਤਲੁਜ ਦਰਿਆ ਦੇ ਪੈਰਾਂ ਵਿੱਚ ਵੱਸਦੇ ਜ਼ਿਲ੍ਹਾ ਮੋਗਾ ਦੇ ਦਰਜਨਾਂ ਪਿੰਡਾਂ ਵਿੱਚ ਹੁਣ ਜਨਜੀਵਨ ਆਮ ਵਾਂਗ ਹੋਣ ਲੱਗਾ ਹੈ। ਭਾਵੇਂਕਿ ਪ੍ਰਸ਼ਾਸ਼ਨ ਵੱਲੋਂ ਰਾਹਤ ਕੈਂਪਾਂ ਸਮੇਤ ਸਾਰੀਆਂ ਡਿਊਟੀਆਂ ਚਾਲੂ ਰੱਖੀਆਂ ਗਈਆਂ ਹਨ ਪਰ ਫਿਲਹਾਲ ਇਸ ਸੀਜਨ ਵਿੱਚ ਹੁਣ ਹੜ੍ਹ ਦਾ ਕੋਈ ਜਿਆਦਾ ਖ਼ਤਰਾ ਨਹੀਂ ਹੈ। ਫਿਰ ਵੀ ਲੋਕਾਂ ਨੂੰ ਹਰ ਵੇਲੇ ਅਲਰਟ ਉੱਤੇ ਰਹਿਣ ਲਈ ਅਪੀਲ ਕੀਤੀ ਗਈ ਹੈ।

Post Flood Normalcy -  In adjacent  Sutlej areas, life begins to return to normal

Post Flood Normalcy – In adjacent Sutlej areas, life begins to return to normal

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਸਤਲੁਜ ਦਰਿਆ ਵਿੱਚ 26000 ਕਿਉਸਕ ਪਾਣੀ ਚੱਲ ਰਿਹਾ ਹੈ, ਜੋ ਕਿ ਹੁਣ ਤੱਕ ਆਏ ਹੜ੍ਹਾਂ ਦੇ ਸਾਰੇ ਪੱਧਰਾਂ ਤੋਂ 6 ਫੁੱਟ ਨੀਵਾਂ ਹੈ। ਉਹਨਾਂ ਕਿਹਾ ਕਿ ਮੌਨਸੂਨ ਦੇ ਚੱਲਦਿਆਂ ਜਦੋਂ ਪੂਰੇ ਉਤਰੀ ਭਾਰਤ ਵਿੱਚ ਮੀਂਹ ਨੇ ਤਰਥੱਲੀ ਮਚਾਈ ਹੋਈ ਸੀ। ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਕਈ ਜ਼ਿਲ੍ਹੇ ਵੀ ਇਸ ਮਾਰ ਨੂੰ ਝੱਲ ਰਹੇ ਸਨ। ਪਰ ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਜ਼ਿਲ੍ਹਾ ਮੋਗਾ ਨੂੰ ਹੜ੍ਹ ਦੀ ਮਾਰ ਤੋਂ ਬਚਾ ਲਿਆ ਸੀ। ਸਤਲੁਜ ਦੇ ਕੰਢੇ ਵਸੇ ਹੋਏ ਜ਼ਿਲ੍ਹਾ ਮੋਗਾ ਵਿੱਚ ਐਤਕੀਂ ਜੂਨ ਮਹੀਨੇ ਤੋਂ ਪਹਿਲਾਂ ਹੀ ਸਾਰੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਚਾਰ ਪਿੰਡਾਂ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ।
ਉਹਨਾਂ ਕਿਹਾ ਕਿ ਹੜ੍ਹ ਦਾ ਸਭ ਤੋਂ ਵੱਡਾ ਖ਼ਤਰਾ ਹਲਕਾ ਧਰਮਕੋਟ ਅਧੀਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਹੁੰਦਾ ਹੈ। ਇਸੇ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਭੈਣੀ ਦੇ ਗਿੱਦੜਪਿੰਡੀ ਬੰਨ੍ਹ ਅਤੇ ਮੰਝਲੀ ਬੰਨ੍ਹ ਨੂੰ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕਰ ਦਿੱਤਾ ਗਿਆ ਸੀ। ਹੁਣ ਵੀ ਸ਼ੇਰਪੁਰ ਤਾਇਬਾ ਕੋਲ ਪੈਂਦੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਦੀ ਲੰਬਾਈ 20 ਮੀਟਰ ਦੇ ਕਰੀਬ ਪੈਂਦੀ ਹੈ। ਇਸੇ ਤਰ੍ਹਾਂ 17.7 ਕਿਲੋਮੀਟਰ ਲੰਬੀ ਬੱਸੀਆਂ ਡਰੇਨ, 30.18 ਕਿਲੋਮੀਟਰ ਲੰਬੀ ਚੰਦ ਭਾਨ ਡਰੇਨ ਅਤੇ 13.10 ਕਿਲੋਮੀਟਰ ਲੰਬੀ ਬੱਧਣੀ ਡਰੇਨ ਨੂੰ ਵੀ ਪਹਿਲਾਂ ਹੀ ਸਾਫ਼ ਕਰਵਾ ਲਿਆ ਗਿਆ ਸੀ। ਇਹ ਤਿੰਨੋਂ ਡਰੇਨਾਂ ਜ਼ਿਲ੍ਹਾ ਮੋਗਾ ਦੇ 90 ਪਿੰਡਾਂ ਵਿੱਚੋਂ ਗੁਜ਼ਰਦੀਆਂ ਹਨ। ਇਹ ਸਫ਼ਾਈ ਹੋਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਇਲਾਕੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਉਹਨਾਂ ਕਿਹਾ ਕਿ 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ ਤਿੰਨ ਲੱਖ ਕਿਉਸਕ ਪਾਣੀ ਚੱਲ ਰਿਹਾ ਸੀ। ਜੇਕਰ ਉਕਤ ਸਾਰੇ ਕੰਮ ਨਾ ਕਰਵਾਏ ਹੁੰਦੇ ਤਾਂ ਇਸ ਦੀ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਣੀ ਸੀ। ਜ਼ਿਲ੍ਹਾ ਮੋਗਾ ਸਤਲੁਜ ਦੇ ਦੱਖਣੀ ਪਾਸੇ ਪੈਂਦਾ ਹੈ ਅਤੇ ਹਮੇਸ਼ਾਂ ਦੱਖਣੀ ਪਾਸੇ ਨੂੰ ਹੀ ਨਿਵਾਣ ਹੁੰਦੀ ਹੈ ਅਤੇ ਨੁਕਸਾਨ ਵੀ ਇਸੇ ਪਾਸੇ ਹੁੰਦਾ ਹੈ। ਪਰ ਜ਼ਿਲ੍ਹਾ ਮੋਗਾ ਵਾਲੇ ਪਾਸੇ ਬੰਨ੍ਹ ਮਜ਼ਬੂਤ ਹੋਣ ਕਾਰਨ ਦਰਿਆ ਮਾਰ ਨਹੀਂ ਕਰ ਸਕਿਆ। ਜਦੋਂ ਸਤਲੁਜ ਪੂਰੇ ਉੱਚ ਪੱਧਰ ਉੱਤੇ ਸੀ ਤਾਂ ਜ਼ਿਲ੍ਹਾ ਮੋਗਾ ਦੇ ਖੇਤਰ ਵਿੱਚ ਕੁੱਲ ਤਿੰਨ ਢਾਹਾਂ ਲੱਗੀਆਂ ਸਨ। ਜਿੰਨਾ ਨੂੰ ਪ੍ਰਸ਼ਾਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਪੂਰ ਦਿੱਤਾ ਗਿਆ ਸੀ। ਇਸ ਦੌਰਾਨ ਦਰਿਆ ਵਿੱਚ ਰਹਿੰਦੇ 155 ਲੋਕਾਂ ਨੂੰ ਹੜ੍ਹ ਵਾਲੇ ਪਾਣੀ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਸੀ। ਚਾਰ ਪਿੰਡਾਂ ਪ੍ਰੱਲੀਵਾਲ, ਮਹਿਰੂਵਾਲਾ, ਕੰਬੋਅ ਖੁਰਦ ਅਤੇ ਸੰਘੇੜਾ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ। ਹੁਣ ਦਰਿਆ ਵਿੱਚ 26 ਹਜ਼ਾਰ ਕਿਉਸਕ ਪਾਣੀ ਚੱਲ ਰਿਹਾ ਹੈ। ਹੁਣ 1 ਲੱਖ ਤੱਕ ਵੀ ਪਾਣੀ ਛੱਡ ਦਿੱਤਾ ਜਾਵੇ ਤਾਂ ਵੀ ਕੋਈ ਖ਼ਤਰਾ ਨਹੀਂ ਹੈ।
ਦੱਸਣਯੋਗ ਹੈ ਕਿ ਅਗਾਮੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਸਨ ਤਾਂ ਜੋ ਸਮਾਂ ਰਹਿੰਦੇ ਇਹ ਮੁਕੰਮਲ ਕਰ ਲਏ ਜਾਣ। ਇਹਨਾਂ ਪ੍ਰਬੰਧਾਂ ਦੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਦ ਨਿਗਰਾਨੀ ਕੀਤੀ। ਪਿੰਡ ਮੰਝਲੀ (ਫਾਇਵ ਐਲ) ਅਤੇ ਭੈਣੀ ਵਾਲੇ (ਗਿੱਦੜਪਿੰਡੀ) ਬੰਨ੍ਹ ਸਮੇਤ ਹੋਰ ਕਈ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੁਣੇ ਤੋਂ ਹੀ ਪੱਬਾਂ ਭਾਰ ਹੈ। ਪੰਜਾਬ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ ਮੁੱਖ ਚਾਰ ਡਰੇਨਾਂ ਨੂੰ ਸਾਫ਼ ਕਰਨ ਦਾ ਕੰਮ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਵਾ ਲਿਆ ਗਿਆ ਸੀ।
ਜ਼ਿਲ੍ਹਾ ਮੋਗਾ ਵਿੱਚ ਸਤਲੁਜ ਦਰਿਆ ਕਰੀਬ 31 ਕਿਲੋ ਮੀਟਰ ਲੰਬਾਈ ਪੈਂਦੀ ਹੈ। ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਅਤੇ ਅਤੇ ਡਰੇਨਾਂ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਪੱਥਰ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮੁੱਖ ਤਿੰਨ ਬੰਨ੍ਹ ਪੈਂਦੇ ਹਨ, ਪ੍ਰਸ਼ਾਸ਼ਨ ਵੱਲੋਂ ਇਹਨਾਂ ਤਿੰਨਾਂ ਦੀ ਤਿੱਖੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਖੇਤਰ ਵਿੱਚ ਸਾਲ 2019 ਵਿੱਚ ਹੜ੍ਹ ਵਾਲੀ ਸਥਿਤੀ ਬਣੀ ਸੀ ਪਰ ਪਿਛਲੇ ਸਾਲ ਵੀ ਨਾਜ਼ੁਕ ਕਿਨਾਰਿਆਂ ਦੀ ਪੁਖ਼ਤਾ ਮੁਰੰਮਤ ਕੀਤੀ ਗਈ ਸੀ ਅਤੇ ਹੁਣ ਇਸ ਸਾਲ ਵੀ ਮੁਰੰਮਤ ਹੋਣ ਨਾਲ ਇਸ ਵਾਰ ਹੜ੍ਹ ਵਰਗੀ ਸਥਿਤੀ ਦਾ ਅੰਦੇਸ਼ਾ ਘੱਟ ਹੈ ਪਰ ਫਿਰ ਵੀ ਅਗਲੇ ਕੁਝ ਸਮੇਂ ਤੱਕ ਆਮ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਅਲਰਟ ਰਹਿਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਜਦੋਂ ਵੀ ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ।

See also  ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵਲੋਂ ਕਰਤਾਰਪੁਰ ਹਲਕੇ ’ਚ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Related posts:

चंडीगढ़ पुलिस ने नए भारतीय कानूनों पर अभूतपूर्व मोबाइल ऐप और जांच अधिकारी हैंडबुक का अनावरण।
ਪੰਜਾਬੀ-ਸਮਾਚਾਰ
चिल्ड्रेन ट्रैफिक पार्क, सेक्टर 23, चंडीगढ़, 20.04.2024 (शनिवार) को बंद रहेगा
ਪੰਜਾਬੀ-ਸਮਾਚਾਰ
Punjab Sports Policy-2023 : ਓਲੰਪਿਕ ਤਮਗ਼ਾ ਜੇਤੂਆਂ ਨੂੰ ਮਿਲਣਗੇ ਕ੍ਰਮਵਾਰ ਤਿੰਨ, ਦੋ ਤੇ ਇਕ ਕਰੋੜ ਰੁਪਏ
ਖੇਡਾਂ ਦੀਆਂ ਖਬਰਾਂ
CM assails union government for failing to securing interests of Indian players at the Olympics.
ਪੰਜਾਬੀ-ਸਮਾਚਾਰ
ਜੰਗਲੀ ਜੀਵਾਂ ਦੇ ਗੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹੈ: ਲਾਲ ਚੰਦ ਕਟਾਰੂਚੱਕ
Aam Aadmi Party
ਪਾਰਦਰਸ਼ਿਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਛਾਣ: ਲਾਲ ਚੰਦ ਕਟਾਰੂਚੱਕ
Aam Aadmi Party
ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਅਧੀਨ 1704 ਬੱਚਿਆਂ ਨੂੰ ਦਿੱਤੀ ਵਿੱਤੀ ਸਹਾਇਤਾ- ਡਾ. ਬਲਜੀਤ ਕੌਰ
ਪੰਜਾਬੀ-ਸਮਾਚਾਰ
अनुराग ठाकुर 12 मार्च को चंडीगढ़ से प्रोजेक्ट खेलो इनिडा राइजिंग टैलेंट आइडेंटिफिकेशन (कीर्ति) योजना...
ਪੰਜਾਬੀ-ਸਮਾਚਾਰ
355 nominations found valid after scrutiny of nomination papers in Punjab: Sibin C
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੇ ਭੱਤੇ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਐਲਾਨ
ਪੰਜਾਬੀ-ਸਮਾਚਾਰ
ਪੰਜਾਬ ਪੁਲਿਸ ਨੇ ਵੀਐਚਪੀ ਆਗੂ ਵਿਕਾਸ ਬੱਗਾ ਦੇ ਕਤਲ ਕੇਸ ਵਿੱਚ ਲੋੜੀਂਦੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਪੰਜਾਬੀ-ਸਮਾਚਾਰ
ਆਰ.ਆਈ.ਐਮ.ਸੀ. ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ
Punjab News
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਮਦਾਦ ਵਜੋਂ ਦਿੱਤੀ
Flood in Punjab
Fire team rescues a couple from drowning under the railway bridge Ind. area Phase-I
Flood in Chadigarh
नींद की बीमारी से बचाव के लिए लोगों को किया जागरूक 
ਪੰਜਾਬੀ-ਸਮਾਚਾਰ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਛੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ
ਪੰਜਾਬੀ-ਸਮਾਚਾਰ
ਕੇਜਰੀਵਾਲ ਦੀ ਰੈਲੀ 'ਚ 'ਆਪ' ਵਰਕਰਾਂ ਨੂੰ ਲਿਜਾਣ ਲਈ ਅਧਿਆਪਕਾਂ ਦੀ ਨਿਯੁਕਤੀ ਨਿਯਮਾਂ ਦੀ ਉਲੰਘਣਾ: ਬਾਜਵਾ
Punjab Congress
ਐਮ.ਪੀ. ਪਟਿਆਲਾ ਪ੍ਰਨੀਤ ਕੌਰ ਨੇ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ
ਪੰਜਾਬੀ-ਸਮਾਚਾਰ
Punjab Police Arrests Big Fish Drug Smuggler Wanted In 77kg Heroin Recovery Case.
ਪੰਜਾਬੀ-ਸਮਾਚਾਰ
ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ਉਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ - PunjabSamachar.com
ਪੰਜਾਬੀ-ਸਮਾਚਾਰ
See also  ਸਨਅਤਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਉਦਯੋਗ ਪੱਖੀ ਨੀਤੀਆਂ ਦੀ ਕੀਤੀ ਸ਼ਲਾਘਾ

Leave a Reply

This site uses Akismet to reduce spam. Learn how your comment data is processed.