ਗੁਰੂਆਂ ਦੀ ਧਰਤੀ ਵਿਚ ਤੁਹਾਡਾ ਸਵਾਗਤ ਹੈ। ਇਸ ਨਿਊਜ਼ ਵੈਬਸਾਈਟ ਦੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੀ ਉਸ ਹਰ ਖ਼ਬਰ ਤੋਂ ਵਾਕਿਫ ਕਰਵਾ ਰਹੇ ਹਾਂ ਜੋ ਤੁਹਾਡੇ ਲਇ ਜਾਨਣਾ ਬਹੁਤ ਜਰੂਰੀ ਹੈ। ਫਿਰ ਭਾਵੇਂ ਤੁਸੀਂ ਪੰਜਾਬ ਦੇ ਕਿਸੀ ਜਿਲੇ ਚ ਰਹਿਣ ਵਾਲੇ ਹੋ ਜਾਂ ਚੰਡੀਗੜ੍ਹ ਦੇ ਬਾਸ਼ਿੰਦੇ ਹੋ ਜਾਂ ਪਾਵੇਂ ਕੈਨੇਡਾ, ਅਮਰੀਕਾpunjab-samachar-logo-main2 ਜਾਂ ਆਸਟ੍ਰੇਲੀਆ ਵਿਚ ਤੁਹਾਡੀ ਰਿਹਾਇਸ਼ ਹੈ। ਇਸ ਪੋਰਟਲ ਦੇ ਰਾਹੀਂ ਤੁਹਾਨੂੰ ਨਾ ਸਿਰਫ਼ ਪੰਜਾਬ ਸਰਕਾਰ ਦੇ ਰੋਜਾਨਾ ਹੋਣ ਵਾਲੇ ਫੈਸਲੇ ਸਬਤੋਂ ਪਹਿਲਾਂ ਪੜ੍ਹਨ ਲਈ ਮਿਲਣਗੇ ਸਗੋਂ ਤੁਸੀਂ ਅਪਰਾਧ, ਖੇਡ, ਸਿਖਿਆ ਅਤੇ ਸਿਆਸਤ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਸਮਾਜਿਕ ਮੁਦੀਆਂ ਦੀਆਂ ਖਬਰਾਂ ਵੀ ਆਸਾਨੀ ਨਾਲ ਪੜ੍ਹ ਸਕੋਗੇ। ਅਸੀਂ ਨਿਰਪੱਖ ਅਤੇ ਵਿਸਤ੍ਰਿਤ ਰਿਪੋਰਟਿੰਗ ਪ੍ਰਦਾਨ ਕਰਨ ਅਤੇ ਤੱਥਾਂ ਨੂੰ ਜਿਵੇਂ ਉਹ ਹਨ ਪੇਸ਼ ਕਰਨ ਲਈ ਵਚਨਬੱਧ ਹਾਂ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹਨ।

ਸਮਰਪਿਤ ਪੱਤਰਕਾਰਾਂ ਅਤੇ ਲੇਖਕਾਂ ਦੀ ਇੱਕ ਟੀਮ ਦੇ ਨਾਲ ਤੁਹਾਡੇ ਲਈ ਸਭ ਤੋਂ ਸਹੀ ਅਤੇ ਨਵੀਨਤਮ ਖਬਰਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਨਾਲ ਅਸੀਂ ਏ ਵੀ ਸਪਸ਼ਟ ਕਰ ਦੀਏ ਕਿ ਸਾਡੀ ਟੀਮ ਵਿਚ ਕੁਝ ਪੁਰਾਣੇ ਪਤਰਕਾਰ ਵੀ ਜੁੜੇ ਹੋਏ ਨੇ ਜੋ ਤੁਹਾਡੇ ਤਕ ਸਹੀ ਜਾਣਕਾਰੀ ਪਹੁੰਚਾਣ ਵਿਚ ਸਾਡੀ ਪੂਰੀ ਮਦਦ ਕਰ ਰਹੇ ਹਨ। ਇਸ ਨੂੰ ਆਪਣਾ ਹੀ ਪੋਰਟਲ ਸਮਝੋ। ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਸਾਡੇ ਨਾਲ ਉਸਨੂੰ ਸਾਂਝਾ ਕਰੋ, ਅਸੀਂ ਆਪਣੇ ਪੋਰਟਲ ਰਾਹੀਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗੇ। ਤੁਸੀਂ ਵੈੱਬਸਾਈਟ ਵਿੱਚ ਪ੍ਰਦਾਨ ਕੀਤੀ ਈਮੇਲ ਰਾਹੀਂ ਆਸਾਨੀ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਆਵਾਜ਼ ਬਣਨ ਵਿੱਚ ਥੋੜਾ ਵੀ ਪਿੱਛੇ ਨਹੀਂ ਹਟਾਂਗੇ। ਤਨਵਾਦ। 

An 8-year-old team of journalists founded Punjabsamachar.com to disseminate Punjabi news throughout Punjab and the world. We aim to inform people about current events in Punjab and other topics. We are a committed group prepared to tell people about social media events and happenings. We consistently publish new and unique articles and we are active in this area.

 

ਸੰਪਾਦ/Editor

ਟੀਮ ਪੰਜਾਬ ਸਮਾਚਾਰ . ਕੋਮ

www.PunjabSamachar.com

E-Mail Us Email – [email protected]