ਪੰਜਾਬ ‘ਚ ਚੱਲ ਰਹੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ ਕਰਾਂਗੇ: ਕੁਲਦੀਪ ਸਿੰਘ ਧਾਲੀਵਾਲ

ਸਮੂਹ ਜ਼ਿਲ੍ਹਿਆਂ ‘ਚ ਕਾਰਜਸ਼ੀਲ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ਦੀ ਚੈਕਿੰਗ 10 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ

(Punjab Bureau) : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ ਅਮਲ ‘ਚ ਲਿਆਵੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਜ਼ਿਲ੍ਹਿਆਂ ‘ਚ ਲਾਇਸੰਸਾਂ ਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਦੀ ਚੈਕਿੰਗ ਜਾਰੀ ਹੈ।

Kuldeep Singh Dhaliwal

Strict action will be taken against illegal travel agents: Kuldeep Singh Dhaliwal

ਸ. ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਐਨ.ਆਰ.ਆਈਜ਼ ਨਾਲ ਸਬੰਧਤ ਮਾਮਲਿਆਂ ਨਾਲ ਸਬੰਧਤ ਕੀਤੀ ਰੀਵਿਊ ਮੀਟਿੰਗ ਮਗਰੋਂ ਦੱਸਿਆ ਕਿ ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3547 ਦੀ ਚੈਕਿੰਗ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ 271 ਸੰਸਥਾਵਾਂ ਗ਼ੈਰ ਕਾਨੂੰਨੀ ਪਾਈਆਂ ਗਈਆਂ ਹਨ ਅਤੇ 25 ‘ਤੇ ਐਫ਼.ਆਰ.ਆਈ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ ਮਿਲਣੀ ਸਮਾਗਮਾਂ ਦੌਰਾਨ ਪ੍ਰਾਪਤ ਕੁੱਲ 609 ਸ਼ਿਕਾਇਤਾਂ ਵਿੱਚੋਂ 588 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਬਕਾਇਆ 21 ਮਾਮਲੇ ਕਾਰਵਾਈ ਅਧੀਨ ਹਨ।

See also  ਸਨਅਤੀ ਵਿਕਾਸ ਦੇ ਖੇਤਰ ਵਿੱਚ ਪੰਜਾਬ ਛੇਤੀ ਹੀ ਚੀਨ ਨੂੰ ਪਛਾੜ ਦੇਵੇਗਾ : ਕੇਜਰੀਵਾਲ

ਸ. ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਹੋਰ ਵੱਖ-ਵੱਖ ਮਾਮਲਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਮੂਹ ਜ਼ਿਲ੍ਹਿਆਂ ਵਿੱਚ ਤਾਇਨਾਤ ਐਸ.ਡੀ.ਐਮ. ਕਮ ਐਨ.ਆਰ.ਆਈ. ਨੋਡਲ ਅਫ਼ਸਰਾਂ ਨੂੰ ਸਬੰਧਤ ਜ਼ਿਲ੍ਹਿਆਂ ‘ਚ ਕਾਰਜਸ਼ੀਲ ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਆਦਿ ਦੀ ਚੈਕਿੰਗ 10 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੋ ਸੰਸਥਾਵਾਂ, ਏਜੰਸੀਆਂ ਸਹੀ ਤਰੀਕੇ ਨਾਲ ਭਾਵ ਕਾਨੂੰਨ ਅਤੇ ਨਿਰਧਾਰਿਤ ਸ਼ਰਤਾਂ ਤਹਿਤ ਕੰਮ ਕਰਨ ਦੀਆਂ ਇਛੁੱਕ ਹਨ, ਉਨ੍ਹਾਂ ਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਐਨ.ਆਰ.ਆਈ. ਮੰਤਰੀ ਨੇ ਜ਼ਿਲ੍ਹਿਆਂ ‘ਚ ਤਾਇਨਾਤ ਨੋਡਲ ਅਫ਼ਸਰਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਐਨ.ਆਰ.ਆਈਜ਼ ਨਾਲ ਸਬੰਧਤ ਜਿਹੜੇ ਵੀ ਮਾਮਲੇ ਉਨ੍ਹਾਂ ਨੂੰ ਭੇਜੇ ਜਾਂਦੇ ਹਨ, ਨੂੰ ਹੱਲ ਕਰਵਾਉਣ ਲਈ ਪਹਿਲ ਦੇ ਆਧਾਰ ‘ਤੇ ਨਜਿੱਠਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਪ੍ਰਮੁੱਖ ਸਕੱਤਰ ਐਨ.ਆਰ.ਆਈ. ਮਾਮਲੇ ਵਿਭਾਗ ਸ੍ਰੀ ਦਿਲੀਪ ਕੁਮਾਰ, ਏ.ਡੀ.ਜੀ.ਪੀ. ਐਨ.ਆਰ.ਆਈ. ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਏ.ਆਈ.ਜੀ. ਮੁੱਖ ਦਫ਼ਤਰ ਐਨ.ਆਰ.ਆਈ. ਸ੍ਰੀ ਅਜਿੰਦਰ ਸਿੰਘ, ਸਕੱਤਰ ਐਨ.ਆਰ.ਆਈ. ਸ੍ਰੀਮਤੀ ਕਮਲਜੀਤ ਕੌਰ ਬਰਾੜ, ਵਧੀਕ ਸਕੱਤਰ ਐਨ.ਆਰ.ਆਈ. ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਐਨ.ਆਰ.ਆਈ. ਨੋਡਲ ਅਫ਼ਸਰ ਹਾਜ਼ਰ ਸਨ।

See also  ਸ਼ੁਭਕਰਨ ਦੇ ਕਤਲ 'ਤੇ 'ਆਪ' ਸਰਕਾਰ ਦਾ ਸ਼ੱਕੀ ਰੁਖ ਹਾਈ ਕੋਰਟ ਨੂੰ ਯਕੀਨ ਦਿਵਾਉਣ 'ਚ ਰਿਹਾ ਅਸਫਲ: ਬਾਜਵਾ

Related posts:

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
ਪੰਜਾਬ-ਵਿਜੀਲੈਂਸ-ਬਿਊਰੋ
ਵਿਦਿਆਰਥੀਆਂ ਨੂੰ ਨਿਊ ਇੰਡੀਆ @2047 ਲਈ ਇੱਕ ਬਲੂਪ੍ਰਿੰਟ ਤਿਆਰ ਕਰਨਾ ਚਾਹੀਦਾ ਹੈ”: ਉਪ-ਰਾਸ਼ਟਰਪਤੀ - punjabsamachar....
ਚੰਡੀਗੜ੍ਹ-ਸਮਾਚਾਰ
ਗੱਟਾ ਮੁੰਡੀ ਕਾਸੂ ਨੇੜੇ ਬੰਨ੍ਹ ’ਚ ਪਏ ਪਾੜ੍ਹ ਨੂੰ ਕੁਝ ਦਿਨਾਂ ’ਚ ਪੂਰ ਲਿਆ ਜਾਵੇਗਾ : ਬਲਕਾਰ ਸਿੰਘ
ਪੰਜਾਬੀ-ਸਮਾਚਾਰ
ਖੇਤੀ ਬੁਨਿਆਦੀ ਢਾਂਚਾ ਫ਼ੰਡ ਸਕੀਮ 'ਚ ਪੰਜਾਬ ਨਿਰੰਤਰ ਗੱਡ ਰਿਹੈ ਸਫ਼ਲਤਾ ਦੇ ਝੰਡੇ: ਚੇਤਨ ਸਿੰਘ ਜੌੜਾਮਾਜਰਾ
Aam Aadmi Party
ਅਸ਼ੀਰਵਾਦ ਸਕੀਮ ਤਹਿਤ ਪਿਛਲੇ 10 ਸਾਲਾਂ ਤੋਂ ਪੈਡਿੰਗ 372 ਕੇਸਾ ਲਈ 75.48 ਲੱਖ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
Aam Aadmi Party
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਵਿੱਚ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਸਖ਼ਤ ਕਾਰਵਾਈ ਕੀਤ...
ਪੰਜਾਬੀ-ਸਮਾਚਾਰ
ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਥਾਣਾ ਦਸੂਹਾ ਦਾ ਐਸ.ਐਚ.ਓ. ਅਤੇ ਉਸ ਦਾ ਡਰਾਈਵਰ ਕਾਬੂ
Punjab Crime News
ਇਮਾਨਦਾਰੀ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ : ਮੁੱਖ ਮੰ...
ਮੁੱਖ ਮੰਤਰੀ ਸਮਾਚਾਰ
ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਸਰਕਾਰ ਪੂਰੀ ਪੂਰਤੀ ਕਰੇਗੀ: ਅਨੁਰਾਗ ਵਰਮਾ
Flood in Punjab
भाजपा के राज में गिरा सरकारी अस्पतालों का स्तर, विशेषज्ञ डॉक्टर की कमी, जनता बेहाल-पवन बंसल
ਪੰਜਾਬੀ-ਸਮਾਚਾਰ
ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ
Punjab News
मेयर कुलदीप कुमार ने 20 हजार लीटर मुफ्त पानी और पार्किंग का एजेंडा किया पास
ਪੰਜਾਬੀ-ਸਮਾਚਾਰ
ਪੱਲੇਦਾਰ ਸੂਬੇ ਦੇ ਆਰਥਿਕ ਢਾਂਚੇ ਦਾ ਇੱਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ
ਪੰਜਾਬੀ-ਸਮਾਚਾਰ
चंडीगढ़ प्रशासन एनडीएमए के सहयोग से मॉक भूकंप अभ्यास करेगा आयोजित।
Chandigarh
ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ
ਪੰਜਾਬੀ-ਸਮਾਚਾਰ
ਡਾ. ਬਲਜੀਤ ਕੌਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ
ਪੰਜਾਬੀ-ਸਮਾਚਾਰ
AAP's hunger strike was an absolute flop show: Bajwa
ਪੰਜਾਬੀ-ਸਮਾਚਾਰ
चंडीगढ़ प्रशासन के वरिष्ठ अधिकारियों के संज्ञान में आया कि सोशल मीडिया पर 13-5-2024 को "डीज़ल प्रांत...
ਚੰਡੀਗੜ੍ਹ-ਸਮਾਚਾਰ
ਡੀਜੀਪੀ ਪੰਜਾਬ ਵੱਲੋਂ ਫੀਲਡ ਅਫਸਰਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਕਰਨ ਦੇ ਹੁਕਮ
Punjab Crime News
ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਤੋਂ ਮਿਲੇਗੀ ਛੋਟ: ਡਾ. ਬਲਜੀਤ ਕੌਰ
Mohali
See also  Punjab CEO Sibin C to hold 2nd Facebook Live to interact with people on May 17

Leave a Reply

This site uses Akismet to reduce spam. Learn how your comment data is processed.