(Punjab Bureau) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਵਿਭਾਗ ਦੇ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਜਿੱਥੇ ਉਨ੍ਹਾਂ ਦੇ ਕੰਮ ਵਿਚ ਹੋਰ ਨਿਖਾਰ ਆਵੇਗਾ ਉੱਥੇ ਹੀ ਮੌਜੂਦਾ ਸਮੇਂ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਹਾਸਲ ਹੋਵੇਗੀ। ਇਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਬੇਹਤਰ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣਗੀਆਂ।

Water Supply and Sanitation Minister Bram Shanker Jimpa
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਲੋਕਾਂ ਨੂੰ ਪਾਰਦਰਸ਼ੀ ਅਤੇ ਚੰਗੀਆਂ ਸੁਵਿਧਾਵਾਂ ਦੇਣਾ ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈ ਅਤੇ ਅਜਿਹੇ ਸਿਖਲਾਈ ਪ੍ਰੋਗਰਾਮ ਸਰਕਾਰੀ ਮੁਲਾਜ਼ਮਾਂ ਦੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਦੇ ਹਨ ਜਿਸ ਦਾ ਫਾਇਦਾ ਆਮ ਲੋਕਾਂ ਨੂੰ ਹੁੰਦਾ ਹੈ। ਜਿੰਪਾ ਨੇ ਦੱਸਿਆ ਕਿ ਸਾਰੇ ਜਿਲ੍ਹਿਆਂ ਵਿਚ ਤੈਨਾਤ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਇਹ ਸਿਖਲਾਈ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਮਦਦ ਨਾਲ ਦਿਵਾਈ ਜਾਵੇਗੀ। ਜ਼ਿਲ੍ਹੇ ਵਾਰ ਦਿੱਤੀ ਜਾਣ ਵਾਲੀ ਸਿਖਲਾਈ ਮਾਰਚ 2024 ਤੱਕ ਜਾਰੀ ਰਹੇਗੀ।
ਜਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਪ੍ਰੋਗਰਾਮ ਤਹਿਤ ਦਿਵਾਈ ਜਾਣ ਵਾਲੀ ਸਿਖਲਾਈ 6 ਦਿਨਾਂ ਵਿਚ ਕੁੱਲ 48 ਘੰਟਿਆਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪਲੰਬਰ, ਫਿਟਰ, ਇਲੈਕਟ੍ਰੀਸ਼ਨ, ਪੰਪ ਆਪਰੇਟਰ ਅਤੇ ਮੋਟਰ ਮਕੈਨਿਕ ਆਦਿ ਨੂੰ ਦਿਵਾਈ ਜਾਵੇਗੀ। ਪਹਿਲੇ ਬੈਚ ਦੀ ਸਿਖਲਾਈ 7 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ।
Related posts:
ਵੋਟਾਂ ਮੰਗਣ ਤੋਂ ਪਹਿਲਾਂ 'ਆਪ' ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਵਾਅਦੇ ਪੂਰੇ ਕਰਨ 'ਚ ਅਸਫ਼ਲ ਕਿਉਂ ਰਹੀ : ਬਾਜਵਾ
ਪੰਜਾਬੀ-ਸਮਾਚਾਰ
“ਇਸ ਵਾਰ 70 ਪਾਰ” ਦਾ ਟੀਚਾ ਪ੍ਰਾਪਤ ਕਰਨ ਲਈ ਸ਼ੁਭਮਨ ਗਿੱਲ ਨੂੰ ਲੋਕ ਸਭਾ ਚੋਣਾਂ 2024 ਲਈ ‘ਸਟੇਟ ਆਈਕੋਨ’ ਬਣਾਇਆ : ਸਿਬਿ...
ਪੰਜਾਬੀ-ਸਮਾਚਾਰ
ਖੁਸ਼ਕਿਸਮਤ ਹਾਂ ਕਿ ਮੈਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ: ਐਮ.ਪੀ. ਪ੍ਰਨੀ...
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਨੇ 12,710 ਠੇਕਾ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ
ਮੁੱਖ ਮੰਤਰੀ ਸਮਾਚਾਰ
ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ 5500 ਕਿਲੋਮੀਟਰ ਕੌਮੀ ਤੇ ਰਾਜ ਮਾਰਗਾਂ ਦੀ ਸੁਰੱਖਿਆ ਕਰੇਗੀ ਅਤਿ ਆਧੁਨਿਕ ਫੋਰਸ
ਮੁੱਖ ਮੰਤਰੀ ਸਮਾਚਾਰ
ਪੱਲੇਦਾਰ ਸੂਬੇ ਦੇ ਆਰਥਿਕ ਢਾਂਚੇ ਦਾ ਇੱਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ
ਪੰਜਾਬੀ-ਸਮਾਚਾਰ
ਭਾਜਪਾ ਨੇ ਹਰ ਸੰਸਦੀ ਸੀਟ 'ਤੇ ਜਨਤਾ ਦੇ ਸੁਝਾਵਾਂ ਲਈ 2-2 ਵੈਨ ਉਤਾਰੀਆਂ-ਜਾਖੜ
ਪੰਜਾਬੀ-ਸਮਾਚਾਰ
Speaker Sandhwan gives Rs. 10 lakh for repair of Dhussi Dam on Sutlej River
Punjab News
ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ
Punjab News
उत्तराखंड युवा मंच, चंडीगढ़ द्वारा आगामी 24 मार्च को 31वें रक्तदान शिविर के साथ ही दो दिवसीय उत्तराख...
ਪੰਜਾਬੀ-ਸਮਾਚਾਰ
ਹੜ੍ਹਾਂ ਨਾਲ ਪ੍ਰਭਾਵਿਤ ਸਾਰੀਆਂ 595 ਥਾਵਾਂ 'ਤੇ ਬਿਜਲੀ ਸਪਲਾਈ ਬਹਾਲ: ਹਰਭਜਨ ਸਿੰਘ ਈ.ਟੀ.ਓ
ਪੰਜਾਬ ਬਿਜਲੀ ਵਿਭਾਗ
नोटा का बटन दबाएंगे शहर के प्रॉपर्टी संगठन
ਪੰਜਾਬੀ-ਸਮਾਚਾਰ
मेयर कुलदीप कुमार ने 20 हजार लीटर मुफ्त पानी और पार्किंग का एजेंडा किया पास
ਪੰਜਾਬੀ-ਸਮਾਚਾਰ
ਵਿਜੀਲੈਂਸ ਵੱਲੋਂ ਐਲ.ਟੀ.ਸੀ. ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ
Punjab Crime News
ਮੁੱਖ ਸਕੱਤਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਤੇ ਮੁੜ ਵਸੇਬੇ ਦੇ ਕੰਮਾਂ ਦਾ ਜਾਇਜ਼ਾ
ਪੰਜਾਬੀ-ਸਮਾਚਾਰ
चंडीगढ़ प्रेस क्लब में 31 मार्च को होने वाले चुनाव में दैनिक जागरण के बरिंदर रावत और हिम् प्रभा के नल...
ਪੰਜਾਬੀ-ਸਮਾਚਾਰ
ਪੀ.ਐਸ.ਪੀ.ਸੀ.ਐਲ. ਨੇ ਕਾਰਪੋਰੇਸ਼ਨ ਦੀ ਸਮੱਗਰੀ ਦੀ ਦੁਰਵਰਤੋਂ ਲਈ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਪੰਜਾਬ ਬਿਜਲੀ ਵਿਭਾਗ
Act tough on illegal flow of liquor, cash and smuggling of drugs to conduct smooth elections, ECI to...
ਪੰਜਾਬੀ-ਸਮਾਚਾਰ
ਗੈਂਗਸਟਰ ਦੀ ਇੰਟਰਵਿਊ ਨੂੰ ਲੈ ਕੇ ਬਾਜਵਾ ਨੇ ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਕਾਰਣ ਉਪਜੀ ਸਥਿਤੀ ਨਾਲ ਨਜਿੱਠਣ ਲਈ 62.70 ਕਰੋੜ ਰੁਪਏ ਜਾਰੀ: ਜਿੰਪਾ
ਪੰਜਾਬੀ-ਸਮਾਚਾਰ