ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਹਰੇਕ ਪੁਲਿਸ ਜ਼ਿਲੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਕਰਨ ਨੂੰ ਦਿੱਤੀ ਹਰੀ ਝੰਡੀ

– ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਹੱਬ ਵਜੋਂ ਕੰਮ ਕਰਨਗੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ : ਡੀਜੀਪੀ ਗੌਰਵ ਯਾਦਵ

– ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਸਾਈਬਰਸਪੇਸ ਦੀ ਦੁਰਵਰਤੋਂ ਕਰਦੇ ਹਨ ਅਪਰਾਧੀ: ਏਡੀਜੀਪੀ ਵੀ. ਨੀਰਜਾ

ਚੰਡੀਗੜ੍ਹ, 15 ਮਾਰਚ:

ਵੱਧ ਰਹੇ ਸਾਈਬਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ 28 ਪੁਲਿਸ ਜ਼ਿਲਿ੍ਹਆਂ ਸਮੇਤ ਤਿੰਨ ਕਮਿਸ਼ਨਰੇਟਾਂ ਵਿੱਚ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਲਦ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਇੱਥੇ ਸ਼ੁੱਕਰਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

ਗ਼ੌਰਤਲਬ ਹੈ ਕਿ ਸਾਈਬਰ ਕ੍ਰਾਈਮ ਦੀ ਚੁਣੌਤੀ ਨੂੰ ਪ੍ਰਭਾਵੀ ਤੇ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਨੂੰ ਪਛਾਣਦੇ ਹੋਏ, ਪੰਜਾਬ ਪੁਲਿਸ ਨੇ ਆਪਣੀ ਸਾਈਬਰ ਕ੍ਰਾਈਮ ਜਾਂਚ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਹੋਰ ਬਿਹਤਰ ਤੇ ਮਜ਼ਬੂਤ ਕਰਨ ਲਈ ਪ੍ਰਸਤਾਵ ਭੇਜਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਕਰਨ ਸਬੰਧੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਆਈਡੈਂਟਟੀ ਥੈਫਟ, ਸਾਈਬਰਬੁÇਲੰਗ, ਹੈਕਿੰਗ ਅਤੇ ਆਨਲਾਈਨ ਸਕੈਮਾਂ ਦੀ ਜਾਂਚ ਕਰਨ ਅਤੇ ਨਜਿੱਠਣ ਲਈ ਸਮਰਪਿਤ ਹੱਬ ਵਜੋਂ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਪੁਲਿਸ ਸਟੇਸ਼ਨ ਅਤਿ-ਆਧੁਨਿਕ ਟੈਕਨਾਲੋਜੀ ਨਾਲ ਲੈਸ ਹੋਣਗੇ ਅਤੇ ਸਟਾਫ਼ ਵਿੱਚ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਿਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਪੁਲਿਸ ਸਟੇਸ਼ਨ ਸਬੰਧਤ ਜ਼ਿਲ੍ਹੇ ਦੇ ਐਸਐਸਪੀ/ਸੀਪੀ ਦੀ ਨਿਗਰਾਨੀ ਵਿੱਚ ਕੰਮ ਕਰਨਗੇ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਦੁਆਰਾ ਸਮੁੱਚੀ ਨਜ਼ਰ-ਸਾਨੀ ਵਿੱਚ ਕੰਮ ਕਰਨਗੇ। ਫਿਲਹਾਲ, ਰਾਜ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਾਰਜਸ਼ੀਲ ਹੈ, ਜਿਸ ਨੂੰ 2009 ਵਿੱਚ ਨੋਟੀਫਾਈ ਕੀਤਾ ਗਿਆ ਸੀ।

See also  ਮੁੱਖ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦਾ ਉਦਘਾਟਨ

ਡੀਜੀਪੀ ਨੇ ਅੱਗੇ ਦੱਸਿਆ ਕਿ ਸਾਈਬਰ ਕ੍ਰਾਈਮ ਜਾਂਚ ਵਿੱਚ ਪੁਲਿਸ ਦੀ ਕਾਬਲੀਅਤ ਤੇ ਕੁਸ਼ਲਤਾ ਨੂੰ ਵਧਾਉਣ ਲਈ ਮੁੱਖ ਮੰਤਰੀ ਨੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਵਿਖੇ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਕੇਂਦਰ (ਡੀਆਈਟੀਏਸੀ ਲੈਬ) ਅਤੇ ਜ਼ਿਲ੍ਹਾ ਪੱਧਰ ’ਤੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਤੇ ਟੈਕਨੀਕਲ ਸਪੋਰਟ ਯੂਨਿਟਸ ਨੂੰ ਅਪਗ੍ਰੇਡ ਕਰਨ ਲਈ 30 ਕਰੋੜ ਰੁਪਏ ਦੇ ਫੰਡ ਵੀ ਮਨਜ਼ੂਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਨਵੀਨਤਮ ਸਾਫ਼ਟਵੇਅਰ ਫੋਰੈਂਸਿਕ ਟੂਲਸ ਦੀ ਵਰਤੋਂ ਨਾਲ ਚਾਈਲਡ ਸੈਕਸੂਅਲ ਐਸਾਲਟ ਮਟੀਰੀਅਲ (ਸੀ.ਐਸ.ਏ.ਐਮ.), ਜੀ.ਪੀ.ਐਸ. ਡਾਟਾ ਰਿਕਵਰੀ, ਆਈ.ਓ.ਐਸ/ਐਂਡਰਾਇਡ ਪਾਸਵਰਡ ਬ੍ਰੇਕਿੰਗ, ਕਲਾਉਡ ਡਾਟਾ ਰਿਕਵਰੀ, ਡਰੋਨ ਫੋਰੈਂਸਿਕਸ ਅਤੇ ਕ੍ਰਿਪਟੋਕਰੰਸੀ ਦੇ ਕੇਸਾਂ ਨਾਲ ਨਜਿੱਠਣ ਵਿੱਚ ਪੰਜਾਬ ਪੁਲਿਸ ਦੀ ਸਮਰੱਥਾ ਵਧੇਗੀ।

ਹੋਰ ਵੇਰਵੇ ਦਿੰਦਿਆਂ ਏਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਅਪਰਾਧੀ ਆਨਲਾਈਨ ਬੁਨਿਆਦੀ ਢਾਂਚੇ ਵਿਚਲੀਆਂ ਖਾਮੀਆਂ ਦਾ ਫਾਇਦਾ ਉਠਾਉਣ ਲਈ ਡਿਜੀਟਲਾਈਜ਼ੇਸ਼ਨ ਦੀ ਵਰਤੋਂ ਕਰ ਰਹੇ ਹਨ ਜਿਸ ਕਰਕੇ ਇਨ੍ਹਾਂ ਅਪਰਾਧਾਂ ਦੇ ਸ਼ਿਕਾਰ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨੌਜਵਾਨ ਅਤੇ ਸੀਨੀਅਰ ਸਿਟੀਜ਼ਨ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਨਾਲ ਸਾਈਬਰ ਕ੍ਰਾਈਮ ਨਾਲ ਨਜਿੱਠਣ ਵਿਚ ਕਾਫੀ ਮਦਦ ਮਿਲੇਗੀ।

See also  Mayor starts renovation work of Janj Ghar Sector 23 - Chandigarh.

ਜ਼ਿਕਰਯੋਗ ਹੈ ਕਿ ਆਨਲਾਈਨ ਵਿੱਤੀ ਧੋਖਾਧੜੀ ਸਬੰਧੀ ਕਾਲਾਂ ਸੁਣਨ ਅਤੇ ਐਨ.ਸੀ.ਆਰ.ਪੀ. ਪੋਰਟਲ ’ਤੇ ਰਿਪੋਰਟਾਂ ਪ੍ਰਾਪਤ ਕਰਨ ਲਈ ਹੈਲਪਲਾਈਨ 1930 ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿਖੇ 24*7 ਕਾਰਜਸ਼ੀਲ ਹੈ।

ਡੱਬੀ:

ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਦੇ ਮੁੱਖ ਉਦੇਸ਼
– ਸਾਈਬਰ ਅਪਰਾਧਾਂ ਦੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨਾ
– ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਸਾਈਬਰ ਅਪਰਾਧਾਂ ਦੀ ਬਾਰੀਕੀ ਨਾਲ ਜਾਂਚ ਕਰਨਾ
– ਖੁਫੀਆ ਜਾਣਕਾਰੀ ਅਤੇ ਬਿਹਤਰ ਅਭਿਆਸਾਂ ਦੇ ਆਦਾਨ-ਪ੍ਰਦਾਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਨਾਲ ਸਹਿਯੋਗ ਕਰਨਾ
– ਸਾਈਬਰ ਖਤਰਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਰੋਕਥਾਮ ਉਪਾਵਾਂ ਬਾਰੇ ਜਾਗਰੂਕ ਕਰਨਾ।
– ਵਧ ਰਹੇ ਸਾਈਬਰ ਖਤਰਿਆਂ ਤੋਂ ਬਚਾਅ ਲਈ ਨਵੀਨਤਾਕਾਰੀ ਰਣਨੀਤੀਆਂ ਦਾ ਵਿਕਾਸ ਅਤੇ ਲਾਗੂ ਕਰਨਾ।

Related posts:

Ferozepur triple murder case: Punjab police arrests one more key accused from Sri Muktsar Sahib; two...
Punjab News
ਪ੍ਰੋ ਬੀ ਸੀ ਵਰਮਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Punjab News
ਮੁੱਖ ਸਕੱਤਰ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼
ਪੰਜਾਬੀ-ਸਮਾਚਾਰ
Following the implementation of the Model Code of Conduct for the Lok Sabha Election 2024.
ਪੰਜਾਬੀ-ਸਮਾਚਾਰ
'ਆਪ' ਸਰਕਾਰ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਤੋਂ ਭੱਜ ਰਹੀ ਹੈ: ਬਾਜਵਾ
Flood in Punjab
Rs 39.69 Cr releases for Free Textbooks to SC Students: Dr. Baljit Kaur
ਪੰਜਾਬੀ-ਸਮਾਚਾਰ
62.80% voter turnout recorded in 13 Lok Sabha Constituencies in Punjab: Sibin C
ਪੰਜਾਬੀ-ਸਮਾਚਾਰ
ਆਰ.ਆਈ.ਐਮ.ਸੀ. ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ
Punjab News
ਵਿੱਤ ਮੰਤਰੀ ਚੀਮਾ ਵੱਲੋਂ ਨਾਬਾਰਡ ਦਾ ‘ਸਟੇਟ ਫੋਕਸ ਪੇਪਰ’ ਜਾਰੀ
ਪੰਜਾਬੀ-ਸਮਾਚਾਰ
तंबाकू उत्पादों के अवैध बिक्री और वितरण पर छापा।
Punjab News
ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਿਆਂ ਦਰਜਾ ਚਾਰ ਮੁਲਾਜ਼ਮ ਕਾਬੂ
ਪੰਜਾਬੀ-ਸਮਾਚਾਰ
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ...
Punjab BJP
ਪੰਜਾਬ ਰਾਜ ਖੁਰਾਕ ਕਮਿਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸੋਧ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਬਿ...
ਪੰਜਾਬੀ-ਸਮਾਚਾਰ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਛੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ
ਪੰਜਾਬੀ-ਸਮਾਚਾਰ
राज्यपाल ने पंजाब राजभवन में वन महोत्सव-2024 का किया उद्घाटन।
ਪੰਜਾਬੀ-ਸਮਾਚਾਰ
ਬਾਜਵਾ ਨੇ ਮਾਨ ਦੀ ਤੁਲਨਾ ਰੋਮ ਦੇ ਬਦਨਾਮ ਸ਼ਾਸਕ ਨੀਰੋ ਨਾਲ ਕੀਤੀ
Punjab News
26672 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
Flood in Punjab
A large number of women witness PM Narinder Modi's live program on the last day of Nari Shakti Vanda...
ਪੰਜਾਬੀ-ਸਮਾਚਾਰ
ਧੀ ਨੇ ਚਾਕੂ ਮਾਰ ਕੇ ਕਰ ਦਿੱਤਾ ਪਿਤਾ ਦਾ ਕਤਲ
Chandigarh
ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ
Punjab News
See also  ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਅੱਜ ਈ. ਸੀ. ਸੀ. ਈ. ਦਿਨ ਜਾਵੇਗਾ ਮਨਾਇਆ

Leave a Reply

This site uses Akismet to reduce spam. Learn how your comment data is processed.