ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਲਈ ਆਨਲਾਈਨ ਓਰੀਐਂਟੇਸ਼ਨ ਸੈਸ਼ਨ ਕਰਵਾਇਆ

ਵਿਦਿਆਰਥੀਆਂ ਵਿਚ ਉਦਮੀ ਬਨਣ ਦੀ ਚੇਟਕ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਬਿਜ਼ਨਸ ਬਲਾਸਟਰ ਪ੍ਰੋਗਰਾਮ

(Punjab Bureau) : ਅਧਿਆਪਕਾਂ ਨੂੰ ਨਵੇਕਲੀਆਂ ਤੇ ਪ੍ਰਯੋਗਸ਼ੀਲ ਸਿੱਖਣ ਤਕਨੀਕਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਦੀ ਰਹਿਮਨੁਮਾਈ ਕਰਨ, ਪੜ੍ਹਾਉਣ ਤੇ ਸਹੂਲਤ ਦੇਣ ਦੇ ਮੱਦੇਨਜ਼ਰ ਲੋੜੀਂਦੇ ਇਲਮ ਅਤੇ ਸਾਧਨਾਂ ਨਾਲ ਲੈਸ ਕਰਨ ਅਤੇ ਪ੍ਰੋਗਰਾਮ ਦੀ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰਨ ਲਈ, ਅੱਜ ਸੂਬੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਅਧਿਆਪਕਾਂ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ ਇੱਕ ਆਨਲਾਈਨ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ।

Online orientation session of Business Blasters Program organized for teachers of all Govt Senior Secondary Schools

Online orientation session of Business Blasters Program organized for teachers of all Govt Senior Secondary Schools

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੈਸ਼ਨ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਲਾਹਕਾਰ, ਫੈਸੀਲੀਟੇਟਰ ਅਤੇ ਕੋਚ ਵਜੋਂ ਸਮਰੱਥ ਬਣਾਉਣਾ ਸੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਮਹੱਤਤਾ ਅਤੇ ਉਦੇਸ਼ਾਂ ਨੂੰ ਸਮਝਣ ਵਿੱਚ ਬਿਹਤਰ ਸੇਧ ਦੇ ਸਕਣ। ਇਸ ਨਵੇਕਲੀ ਪਹਿਲਕਦਮੀ ਦਾ ਮੁੱਖ ਮੰਤਵ 11ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਵਿਹਾਰਕ ਸਿੱਖਿਆ(ਪ੍ਰੈਕਟੀਕਲ ਲਰਨਿੰਗ) ਦੇ ਤਰੀਕਿਆਂ ਰਾਹੀਂ ਇੱਕ ਉੱਦਮੀ ਮਾਨਸਿਕਤਾ ਦਾ ਸੰਚਾਰ ਕਰਨਾ ਹੈ ਤਾਂ ਜੋ ਉਹਨਾਂ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ 21ਵੀਂ ਸਦੀ ਦੇ ਹੁਨਰਾਂ ਨਾਲ ਲੈਸ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਜ਼ਰੂਰੀ ਹੁਨਰ ਜਿਵੇਂ ਕਿ ਜੋਖਮ ਅਤੇ ਫੈਸਲੇ ਲੈਣ ਦੀ ਪ੍ਰਵਿਰਤੀ ਦਾ ਸੰਚਾਰ, ਅਧਿਆਪਕਾਂ ਅਤੇ ਉਦਯੋਗ ਮਾਹਿਰਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਆਪਣੇ ਵਿਹਾਰਕ ਬਿਜ਼ਨਜ਼ ਆਈਡੀਆਜ਼ ਵਿਕਸਿਤ ਕਰਨ ਦੇ ਯੋਗ ਬਣਾਉਣਾ , ਸੀਡ ਫੰਡਿੰਗ ਆਦਿ ਹੈ। ਇਸ ਆਨਲਾਈਨ ਓਰੀਐਂਟੇਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ, ਜਿਸ ਵਿੱਚ 2000 ਤੋਂ ਵੱਧ ਸਕੂਲਾਂ ਦੇ ਲਗਭਗ 8500 ਵਿਅਕਤੀ ਯੂਟਿਊਬ ਲਾਈਵ ਸਟਰੀਮਿੰਗ ਰਾਹੀਂ ਸੈਸ਼ਨ ਵਿੱਚ ਸ਼ਾਮਲ ਹੋਏ।

See also  ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਸਿੱਖਿਆ ਮੰਤਰੀ ਨੇ ਕਿਹਾ ਕਿ ਸੈਸ਼ਨ ਵਿੱਚ ਬਿਜ਼ਨਸ ਬਲਾਸਟਰਜ਼ 2022-23 ਦੇ ਪਾਇਲਟ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ, ਬਿਜ਼ਨਸ ਬਲਾਸਟਰਜ਼ 2023-24 ਪਾਇਲਟ ਪ੍ਰੋਗਰਾਮ ਲਈ ਰੂਪਰੇਖਾ ਸਬੰਧੀ ਜਾਣਕਾਰੀ ਅਤੇ ਪ੍ਰੋਗਰਾਮ ਦੇ ਉਦੇਸ਼ਾਂ, ਵਿਸ਼ੇਸ਼ਤਾਵਾਂ, ਸਕੇਲ, ਮਿਆਦ ਅਤੇ ਮਹੱਤਤਾ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਸੈਸ਼ਨ ਵਿੱਚ ਸਫਲ ਪਾਇਲਟ ਪ੍ਰੋਗਰਾਮ ਤੋਂ ਪ੍ਰਾਪਤ ਜਾਣਕਾਰੀ ਅਤੇ ਸਿੱਖਿਆਵਾਂ ਬਾਰੇ ਵੀ ਚਰਚਾ ਕੀਤੀ ਗਈ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੁੱਲ 220 ਮਾਸਟਰ ਟਰੇਨਰ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਲਗਭਗ 8500 ਅਧਿਆਪਕਾਂ ਨੂੰ ਆਫਲਾਈਨ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਅਧਿਆਪਕਾਂ ਨੂੰ 11ਵੀਂ ਜਮਾਤ ਦੇ ਲਗਭਗ ਦੋ ਲੱਖ ਵਿਦਿਆਰਥੀਆਂ ਲਈ ਕਲਾਸਰੂਮ ਦੀਆਂ ਗਤੀਵਿਧੀਆਂ ਚਲਾਉਣ ਦੇ ਮੱਦੇਨਜ਼ਰ ਲੋੜੀਂਦੇ ਹੁਨਰਾਂ ਨਾਲ ਲੈਸ ਕਰੇਗੀ, ਜਿਸ ਨਾਲ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪ੍ਰੋਜੈਕਟ ਨੂੰ ਨਿਰਵਿਘਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ।

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਉੱਦਮੀ ਸਫ਼ਰ ਨੂੰ ਦਿਸ਼ਾ ਦੇਣ ਵਿੱਚ ਅਧਿਆਪਕਾਂ ਦੀ ਯੋਗਤਾ ’ਤੇ ਭਰੋਸਾ ਪ੍ਰਗਟਾਇਆ, ਜਿਸ ਨਾਲ ਉਨ੍ਹਾਂ ਵਿੱਚ ਨਵੀਨਤਾ, ਅਨੁਕੂਲਤਾ ਅਤੇ ਲਗਨ ਵਰਗੀਆਂ ਕਦਰਾਂ-ਕੀਮਤਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਆਲਮੀ ਪੱਧਰ ’ਤੇ ਸਮੇਂ ਦੇ ਹਾਣੀ ਬਣਾਉਣ ਲਈ ਵਚਨਬੱਧ ਹੈ।

See also  ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

Related posts:

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀਆਂ ਨੂੰ ਚਾਰ ਕਰੋੜ ਰੁਪਏ ਦਾ ਤੋਹਫਾ
ਮੁੱਖ ਮੰਤਰੀ ਸਮਾਚਾਰ
ਵਿੱਤੀ ਸਾਲ 2023-24 ਵਿੱਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ਈ.ਟੀ.ਓ.
ਪੰਜਾਬੀ-ਸਮਾਚਾਰ
ਤੀਜਾ ਅੰਨ੍ਹਾ ਬਜਟ ਜਿਸ ਵਿੱਚ ਕਿਸਾਨਾਂ, ਫਸਲੀ ਵਿਭਿੰਨਤਾ ਅਤੇ ਉਦਯੋਗਾਂ ਦੀ ਪੁਨਰ ਸੁਰਜੀਤੀ ਲਈ ਕੋਈ ਰੋਡਮੈਪ ਨਹੀਂ: ਜਾਖੜ
ਪੰਜਾਬੀ-ਸਮਾਚਾਰ
ਵਿਜੀਲੈਂਸ ਵੱਲੋਂ ਐਲ.ਟੀ.ਸੀ. ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ
Punjab Crime News
लोकसभा चुनाव के लिए सार्वजनिक अवकाश की घोषणा।
Punjab News
आल कांटरैकचुअल कर्मचारी संघ भारत यूटी चंडीगढ़ ने सलाहकार चंडीगढ़ प्रशासन से की मीटिंग ।
Chandigarh
A political farce and insult to shaheed-e-azam; jakhar lashes out at Bhagwant Mann
ਪੰਜਾਬੀ-ਸਮਾਚਾਰ
*ਅਮਨ ਅਰੋੜਾ ਵੱਲੋਂ ਭਵਿੱਖ ਨੂੰ ਬਚਾਉਣ ਲਈ ਨਵੀਨਤਮ ਊਰਜਾ ਕੁਸ਼ਲ ਤਕਨੀਕਾਂ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ*
Aam Aadmi Party
चंडीगढ़ पुलिस ने नए भारतीय कानूनों पर अभूतपूर्व मोबाइल ऐप और जांच अधिकारी हैंडबुक का अनावरण।
ਪੰਜਾਬੀ-ਸਮਾਚਾਰ
ਪਠਾਨਕੋਟ ਪੰਚਾਇਤੀ ਜ਼ਮੀਨ ਘੁਟਾਲਾ: ਵਿਜੀਲੈਂਸ ਵੱਲੋਂ ਏ.ਡੀ.ਸੀ. ਅਤੇ ਲਾਭਪਾਤਰੀਆਂ ਖ਼ਿਲਾਫ਼ ਕੇਸ ਦਰਜ
ਪੰਜਾਬ-ਵਿਜੀਲੈਂਸ-ਬਿਊਰੋ
With the power of your trust this Patiala's daughter will do all-round development of the district: ...
ਪੰਜਾਬੀ-ਸਮਾਚਾਰ
Change of Summer OPD timings of Govt. Multi-Specialty Hospital, Sector-16, Chandigarh.
ਪੰਜਾਬੀ-ਸਮਾਚਾਰ
ਲਾਲਜੀਤ ਸਿੰਘ ਭੁੱਲਰ ਨੇ ਆਪਣੇ ਖ਼ਰਚੇ 'ਤੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ 3000 ਬੋਰੀਆਂ ਫੀਡ, 2000 ਬੋਰੀਆਂ ਚੋਕਰ...
ਪੰਜਾਬੀ-ਸਮਾਚਾਰ
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖਨੌਰੀ ਬਾਰਡਰ ‘ਤੇ ਕਿਸਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ
ਪੰਜਾਬੀ-ਸਮਾਚਾਰ
चंडीगढ़ नगर निगम में वरिष्ठ उपमहापौर और उपमहापौर के लिए चुनाव ।
ਪੰਜਾਬੀ-ਸਮਾਚਾਰ
सिटी ब्यूटीफुल को खोया हुआ दर्ज फिर दिलाएगी चंडीगढ़ कांग्रेस: बंसल
ਪੰਜਾਬੀ-ਸਮਾਚਾਰ
पार्टी नेतृत्व का फ़ैसला सर्वोपरि : प्रेम गर्ग
ਪੰਜਾਬੀ-ਸਮਾਚਾਰ
Sh. Abhijit Vijay Chaudhari, IAS Joins  Chandigarh Administration.
ਪੰਜਾਬੀ-ਸਮਾਚਾਰ
ਪੰਜਾਬ ਸਰਕਾਰ ਖੇਤੀਬਾੜੀ ਵਾਸਤੇ ਮੁਹੱਈਆ ਕਰਾਵੇਗੀ 90 ਹਜ਼ਾਰ ਨਵੇਂ ਸੋਲਰ ਪੰਪ: ਅਮਨ ਅਰੋੜਾ
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਉਤਸਵ ਵਿਆਪਕ ਪੱਧਰ ’ਤੇ ਮਨਾਉਣ ਦਾ ਐਲਾਨ
ਪੰਜਾਬੀ-ਸਮਾਚਾਰ
See also  Following the implementation of the Model Code of Conduct for the Lok Sabha Election 2024.

Leave a Reply

This site uses Akismet to reduce spam. Learn how your comment data is processed.