ਭਿ੍ਰਸਟਾਚਾਰ ਦੇ ਕੇਸ ਵਿੱਚ ਡੀਐਸਪੀ ਗਿ੍ਰਫਤਾਰ: ਪੰਜਾਬ ਪੁਲੀਸ ਨੇ ਅਗਲੇਰੀ ਜਾਂਚ ਲਈ ਕੇਸ ਵਿਜੀਲੈਂਸ ਬਿਊਰੋ ਨੂੰ ਕੀਤਾ ਤਬਦੀਲ

ਭਿ੍ਰਸਟਾਚਾਰ ਦੇ ਕੇਸ ਵਿੱਚ ਡੀਐਸਪੀ ਗਿ੍ਰਫਤਾਰ: ਪੰਜਾਬ ਪੁਲੀਸ ਨੇ ਅਗਲੇਰੀ ਜਾਂਚ ਲਈ ਕੇਸ ਵਿਜੀਲੈਂਸ ਬਿਊਰੋ ਨੂੰ ਕੀਤਾ ਤਬਦੀਲ
ਵਿਜੀਲੈਂਸ ਬਿਊਰੋ ਭਿ੍ਰਸਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਵਿਸੇਸ ਜਾਂਚ ਏਜੰਸੀ ਹੋਣ ਕਾਰਨ ਪੰਜਾਬ ਪੁਲਿਸ ਨੇ ਇਹ ਕੇਸ ਉਨਾਂ ਨੂੰ ਸੌਂਪਣ ਦਾ ਲਿਆ ਫੈਸਲਾ : ਡੀਜੀਪੀ ਗੌਰਵ ਯਾਦਵ
ਫਰੀਦਕੋਟ ਦੇ  ਡੀਐਸਪੀ ਲਖਵੀਰ ਸਿੰਘ ਨੂੰ ਭਿ੍ਰਸਟਾਚਾਰ ਦੇ ਮਾਮਲੇ ਵਿੱਚ ਗਿ੍ਰਫਤਾਰ ਕਰਨ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇਸ ਕੇਸ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ  ਦੇ  ਮੱਦੇਨਜ਼ਰ ਕੇਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਭਿ੍ਰਸਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਇੱਕ ਵਿਸੇਸ ਜਾਂਚ ਏਜੰਸੀ  ਹੈ , ਇਸ ਲਈ ਉਕਤ ਮਾਮਲੇ ਦੀ ਅਗਲੇਰੀ ਜਾਂਚ ਕਰਨ ਲਈ ਬਿਊਰੋ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।
ਡੀਐਸਪੀ ਲਖਵੀਰ ਸਿੰਘ ਨੂੰ ਤਰਨਤਾਰਨ ਪੁਲਿਸ ਨੇ ਬੁੱਧਵਾਰ ਨੂੰ ਤਰਨਤਾਰਨ ਤੋਂ ਐਨਡੀਪੀਐਸ ਐਕਟ ਤਹਿਤ ਦਰਜ ਐਫਆਈਆਰ ਵਿੱਚ ਨਾਮਜਦ ਨਾ ਕਰਨ ਲਈ ਇੱਕ ਨਸ਼ਾ ਤੱਸਕਰ ਤੋਂ 10 ਲੱਖ ਰੁਪਏ ਦੀ ਰਿਸਵਤ ਲੈਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ।
ਇਹ ਗੱਲ ਉਦੋ ਸਾਹਮਣੇ ਆਈ ਜਦੋਂ ਤਰਨਤਾਰਨ ਜਿਲਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੌੜ ਨੇੜੇ ਇੱਕ ਪੈਟਰੋਲ ਪੰਪ ਤੋਂ ਪਿਸੋਰਾ ਸਿੰਘ ਨਾਮੀ ਨਸ਼ਾ ਤੱਸਕਰ ਪਾਸੋਂ 250 ਗ੍ਰਾਮ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਸਣੇ ਗਿ੍ਰਫਤਾਰ ਕੀਤਾ ਸੀ। ਤਰਨਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸੌਰਾ 30 ਜੂਨ 2022 ਨੂੰ ਦਰਜ ਐਫਆਈਆਰ ਵਿੱਚ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗਿ੍ਰਫਤਾਰ ਕੀਤਾ ਗਿਆ ਸੀ। ਪਿਸ਼ੌਰਾ ਸਿੰਘ ਦੇ ਖੁਲਾਸੇ ‘ਤੇ ਪੁਲਿਸ ਨੇ 9.97 ਲੱਖ ਰੁਪਏ ਵੀ ਬਰਾਮਦ ਕੀਤੇ ਸਨ, ਜੋ ਕਿ ਕਥਿਤ ਤੌਰ ‘ਤੇ ਰਿਸਵਤ ਸੀ।    

Leave a Reply

This site uses Akismet to reduce spam. Learn how your comment data is processed.