ਮੀਤ ਹੇਅਰ ਵੱਲੋਂ ਦਰਿਆਵਾਂ ਵਿੱਚ ਪਾੜ ਪੂਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਜਲ ਸਰੋਤ ਮੰਤਰੀ ਨੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ

ਜੁਲਾਈ ਮਹੀਨੇ ਮੁਕਾਬਲੇ ਦੋ ਦਿਨਾਂ ਅੰਦਰ ਹੀ ਹੋਈ ਰਿਕਾਰਡ ਬਾਰਸ਼ ਕਾਰਨ ਪੈਦਾ ਹੋਈ ਸਥਿਤੀ

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਡੈਮਾਂ, ਦਰਿਆਵਾਂ ਤੇ ਨਹਿਰਾਂ ਦੀ ਸਥਿਤੀ ਉਤੇ ਨਿਰੰਤਰੀ ਰੱਖੀ ਜਾ ਰਹੀ ਹੈ ਨਜ਼ਰ: ਮੀਤ ਹੇਅਰ

(Punjab Bureau) : ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਪੰਜਾਬ ਤੇ ਪਹਾੜੀ ਇਲਾਕਿਆਂ ਵਿੱਚ ਰਿਕਾਰਡ ਤੋੜ ਬਾਰਸ਼ ਪੈਣ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਕਾਰਨ ਕਈ ਜ਼ਿਲਿਆਂ ਵਿੱਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।

Meet Hayer instructs to speed up the work of plugging in Rivers

Meet Hayer instructs to speed up the work of plugging in Rivers

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਦੀ ਸਥਿਤੀ ਉਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਉਹ ਨਿਰੰਤਰ ਵਿਭਾਗ ਤੋਂ ਰਿਪੋਰਟ ਲੈ ਰਹੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਵਿਭਾਗ ਡੈਮਾਂ, ਦਰਿਆਵਾਂ, ਨਹਿਰਾਂ ਵਿੱਚ ਪਾਣੀ ਦੀ ਸਥਿਤੀ ਉਤੇ ਨਜ਼ਰ ਰੱਖ ਰਿਹਾ ਹੈ ਅਤੇ ਪਾੜ ਪੂਰਨ ਦੇ ਕੰਮ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਨੇ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਚੱਲ ਰਹੇ ਕੰਮਾਂ ਦਾ ਬਿਊਰਾ ਦਿੱਤਾ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਪੈਦਾ ਹੋਈ ਸਥਿਤੀ ਦਾ ਕਾਰਨ 9 ਤੇ 10 ਜੁਲਾਈ ਨੂੰ ਪਈ ਮੋਹਲੇਧਾਰ ਬਾਰਸ਼ ਹੈ। ਉਨ੍ਹਾਂ ਅੰਕੜੇ ਦਿੰਦਿਆਂ ਦੱਸਿਆ ਕਿ ਰੋਪੜ ਵਿੱਚ ਆਮ ਸਮਿਆਂ ਵਿੱਚ ਜੁਲਾਈ ਮਹੀਨੇ ਕੁੱਲ ਔਸਤਨ 288 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ ਸਿਰਫ ਦੋ ਦਿਨਾਂ ਵਿੱਚ ਹੀ 377ਮਿਲੀਮੀਟਰ ਮੀਂਹ ਪਿਆ। ਇਸੇ ਤਰਾਂ ਮੁਹਾਲੀ ਵਿੱਚ ਜੁਲਾਈ ਮਹੀਨੇ ਕੁੱਲ ਔਸਤਨ 208.6 ਮਿਲੀਮੀਟਰ ਮੀਂਹ ਪੈਂਦਾ ਸੀ ਅਤੇ ਇਸ ਵਾਰ ਦੋ ਦਿਨਾਂ ਵਿੱਚ 266 ਮਿਲੀਮੀਟਰ ਪਿਆ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਜੁਲਾਈ ਮਹੀਨੇ 161.4ਮਿਲੀਮੀਟਰ ਬਾਰਸ਼ ਹੁੰਦੀ ਸੀ ਅਤੇ ਇਸ ਵਾਰ ਦੋ ਦਿਨਾਂ ਵਿੱਚ ਹੀ 83.4 ਮਿਲੀਮੀਟਰ ਬਾਰਸ਼ ਹੋਈ। ਪੰਜਾਬ ਦੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਪਿੱਛੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਾਰਸ਼ ਵੀ ਮੁੱਖ ਕਾਰਨ ਹੈ। ਹਿਮਾਚਲ ਪ੍ਰਦੇਸ਼ ਵਿੱਚ ਔਸਤਨ ਜੁਲਾਈ ਮਹੀਨੇ 255.9 ਮਿਲੀਮੀਟਰ ਪੈਂਦਾ ਹੈ ਜਦੋਂ ਕਿ 9 ਤੇ 10 ਜੁਲਾਈ ਨੂੰ ਦੋ ਦਿਨਾਂ ਵਿੱਚ ਹੀ 195.8ਮਿਲੀਮੀਟਰ ਬਾਰਸ਼ ਹੋਈ।

See also  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਦਾ ਦੌਰਾ

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਰ ਘੰਟੇ ਬਾਅਦ ਸਾਰੇ ਡੈਮਾਂ, ਦਰਿਆਵਾਂ ਤੇ ਨਹਿਰਾਂ ਦੀ ਸਥਿਤੀ ਦੀ ਨਿਗ੍ਹਾਂ ਰੱਖੀ ਹੋਈ ਹੈ। ਉਨਾਂ ਦੱਸਿਆ ਕਿ ਅੱਜ ਸਵੇਰ ਦੀ ਰਿਪੋਰਟ ਅਨੁਸਾਰ ਭਾਖੜਾ ਡੈਮ ਵਿੱਚ ਇਸ ਵਾਲੇ ਪਾਣੀ ਦਾ ਪੱਧਰ 1648.12ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1374 ਫੁੱਟ ਹੈ ਜਦੋਂ ਕਿ ਸਮਰੱਥਾ 1390 ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1721.4 ਫੁੱਟ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ। ਪਹਾੜੀ ਇਲਾਕਿਆਂ ਵਿੱਚ ਹੋਈ ਮੋਹਲੇਧਾਰ ਬਾਰਸ਼ ਤੇ ਬਾਦਲ ਫੱਟਣ ਦੀਆਂ ਘਟਨਾਵਾਂ ਕਾਰਨ ਪਿਛਲੇ 11 ਦਿਨਾਂ ਵਿੱਚ ਤਿੰਨੇ ਡੈਮਾਂ ਵਿੱਚ ਪਾਣੀ ਦੇ ਪੱਧਰ ਦੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ 9ਜੁਲਾਈ ਤੋਂ 20 ਜੁਲਾਈ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 41.46 ਫੁੱਟ, ਪੌਂਗ ਡੈਮ ਵਿੱਚ 35.13 ਫੁੱਟ ਅਤੇ ਰਣਜੀਤ ਸਾਗਰ ਡੈਮ ਵਿੱਚ 33.9 ਫੁੱਟ ਵਧਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸੀਜ਼ਨ ਦੌਰਾਨ ਭਾਖੜਾ ਡੈਮ ਤੋਂ ਇਕ ਵਾਰ ਵੀ ਫਲੱਡ ਗੇਟ ਨਹੀਂ ਖੋਲ੍ਹੇ ਗਏ। ਟਰਬਾਈਨਾਂ ਰਾਹੀਂ ਵੱਧ ਤੋਂ ਵੱਧ 35000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਬਿਜਲੀ ਪੈਦਾ ਕਰਨ ਲਈ ਲੋੜੀਂਦਾ ਤੇ ਜ਼ਰੂਰੀ ਹੈ।

See also  ਪੰਜਾਬ ਦੇ 19 ਜ਼ਿਲ੍ਹੇ ਹਾਲੇ ਵੀ ਹੜ੍ਹ ਪ੍ਰਭਾਵਿਤ

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੂਬੇ ਵਿੱਚ ਦਰਿਆਵਾਂ ਉਤੇ ਵੱਖ-ਵੱਖ ਥਾਵਾਂ ਉਤੇ ਦਰਿਆਵਾਂ ਵਿੱਚ ਪਏ ਪਾੜ ਪੈਣ ਦੀਆਂ ਘਟਨਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਹ ਨਿਰਦੇਸ਼ ਦਿੱਤੇ ਗਏ ਕਿ ਪਾੜ ਪੂਰਨ ਦਾ ਕੰਮ ਜੰਗੀ ਪੱਧਰ ਉਤੇ ਕੀਤਾ ਜਾਵੇ। ਉਨਾਂ ਕਿਹਾ ਕਿ ਕਈ ਥਾਈਂ ਪੂਰੇ ਗਏ ਹਨ ਅਤੇ ਕੁਝ ਥਾਵਾਂ ਉਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਹੀ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇੰਨ੍ਹਾਂ ਥਾਵਾਂ ਉਤੇ ਪਾੜ ਪੂਰਨ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪਹਿਲਾਂ ਹੀ ਖਾਲੀ ਬੋਰੀਆਂ ਭਰਨ ਦਾ ਕੰਮ ਵੱਡੇ ਪੱਧਰ ਉਤੇ ਕੀਤਾ ਗਿਆ ਹੈ ਤਾਂ ਜੋ ਪਾਣੀ ਘਟਣ ਉਤੇ ਪਾੜ ਤੁਰੰਤ ਪੂਰੇ ਜਾਣ। ਮੀਤ ਹੇਅਰ ਨੇ ਦੱਸਿਆ ਕਿ ਸ਼ੁਰੂਆਤੀ ਅਨੁਮਾਨ ਅਨੁਸਾਰ ਹੜ੍ਹਾਂ ਕਾਰਨ ਵਿਭਾਗ ਨੂੰ 90ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਨੁਕਸਾਨ ਨਹਿਰਾਂ ਤੇ ਡਰੇਨਾਂ ਨੂੰ ਹੋਇਆ ਹੈ। ਮੀਟਿੰਗ ਵਿੱਚ ਚੀਫ ਇੰਜਨੀਅਰ (ਨਹਿਰਾਂ) ਐਨ.ਕੇ.ਜੈਨ ਤੇ ਚੀਫ ਇੰਜਨੀਅਰ (ਡਰੇਨੇਜ਼) ਹਰਦੀਪ ਸਿੰਘ ਮਹਿੰਦੀਰੱਤਾ ਵੀ ਹਾਜ਼ਰ ਸਨ।

Related posts:

ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸੁਰਜੀਤ: ਕੁਲਤਾਰ ਸਿੰਘ ਸੰਧਵਾਂ

Punjab News

ਮੁੱਖ ਮੰਤਰੀ ਦੇ ਯਤਨਾਂ ਨੂੰ ਪਿਆ ਬੂਰ; ਸੰਗਰੂਰ ਦੇ ਪਿੰਡ ਦੀ ਲੜਕੀ ਦੀ ਵਤਨ ਵਾਪਸੀ ਦਾ ਰਾਹ ਪੱਧਰਾ ਹੋਇਆ

Sangrur

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ

Gurdaspur

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਚ.ਆਈ.ਵੀ. ਪੀੜਤਾਂ ਲਈ ਮੁਫ਼ਤ ਸਫ਼ਰ ਸਹੂਲਤ ਤੇ 1500 ਰੁਪਏ ਵਿੱ...

ਪੰਜਾਬੀ-ਸਮਾਚਾਰ

ਬਾਜਵਾ ਨੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਢਿੱਲ ਵਰਤਣ ਲਈ 'ਆਪ' ਦੀ ਆਲੋਚਨਾ ਕੀਤੀ

Flood in Punjab

ਵਿਜੀਲੈਂਸ ਵੱਲੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ ਐਸ.ਡੀ.ਓ. ਕਾਬੂ

ਪੰਜਾਬ-ਵਿਜੀਲੈਂਸ-ਬਿਊਰੋ

ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ: ਮੀਤ ਹੇਅਰ

ਪੰਜਾਬੀ-ਸਮਾਚਾਰ

UT Chandigarh allows shops to open 24x7 for benefit of traders and shopkeepers.

ਪੰਜਾਬੀ-ਸਮਾਚਾਰ

नींद की बीमारी से बचाव के लिए लोगों को किया जागरूक 

ਪੰਜਾਬੀ-ਸਮਾਚਾਰ

ਪੰਜਾਬ ਪੁਲਿਸ ਨੇ ਅੱਤਵਾਦੀ ਫੰਡਿੰਗ ਜਿਹੀ ਦੁਰਵਰਤੋਂ ਤੋਂ ਬਚਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ

Mohali

ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ

ਪੰਜਾਬੀ-ਸਮਾਚਾਰ

नौकरी की सुरक्षा व रेगुलराइजेशन पालिसी की मांग को लेकर सैकड़ों कांट्रैक्ट कर्मचारियों ने परिवार व बच...

ਪੰਜਾਬੀ-ਸਮਾਚਾਰ

ਪੱਲੇਦਾਰ ਸੂਬੇ ਦੇ ਆਰਥਿਕ ਢਾਂਚੇ ਦਾ ਇੱਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ

ਪੰਜਾਬੀ-ਸਮਾਚਾਰ

16 ਅਤੇ 22 ਫ਼ਰਵਰੀ ਨੂੰ ਸੰਗਰੂਰ ਅਤੇ ਫਿਰੋਜ਼ਪੁਰ ਵਿਖੇ ਹੋਣ ਵਾਲੀਆਂ ਐਨ.ਆਰ.ਆਈ. ਮਿਲਣੀਆਂ ਦੀਆਂ ਤਾਰੀਖਾਂ ‘ਚ ਬਦਲਾਅ

Chandigarh

ਟੈਕਸ ਚੋਰਾਂ ਅਤੇ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਤੇ ਕਰ ਵਿਭਾਗ ਨੂੰ ਆਧੁਨਿਕ ਤਕਨੀਕਾਂ ਅਤੇ ਬੁਨਿਆ...

ਪੰਜਾਬੀ-ਸਮਾਚਾਰ

ਹੁਣ ਤੱਕ ਪੰਜਾਬ ਦੇ 1473 ਪਿੰਡਾਂ ‘ਚ ਪਈ ਹੜ੍ਹ ਦੀ ਮਾਰ 

Flood in Punjab

ਪੰਜਾਬ ਨੂੰ ਏ.ਆਈ.ਐਫ. ਸਕੀਮ ਤਹਿਤ ਭਾਰਤ ’ਚ "ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਾਜ ਐਵਾਰਡ" ਮਿਲਿਆ

Punjab News

Dap Fertiliser Seized From Sbs Nagar, Lab Test Confirms Inadequate Amount Of Nitrogen, Phosphorus; F...

Punjab News

ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਦੇ ਵਿਆਜ ਵਜੋਂ ਅਦਾ ਕੀਤੇ ਗਏ 27000 ਕਰੋੜ ਰੁਪਏ : ਵਿੱਤ ਮੰਤਰੀ

Aam Aadmi Party

Act tough on illegal flow of liquor, cash and smuggling of drugs to conduct smooth elections, ECI to...

ਪੰਜਾਬੀ-ਸਮਾਚਾਰ
See also  112 ਪਿੰਡਾਂ ਦੇ ਸਵਾ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲੇਗੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ

Leave a Reply

This site uses Akismet to reduce spam. Learn how your comment data is processed.