ਹੁਣ ਪਿੰਡਾਂ ਅਤੇ ਬਲਾਕਾਂ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ

– ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਵਿਸਥਾਰ ਕਰਨ ਦਾ ਫੈਸਲਾ

– ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਲਈ ਯੋਗਾ ਹੈ ਜ਼ਰੂਰੀ: ਮੁੱਖ ਮੰਤਰੀ

– ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਡਾਇਲ ਕਰ ਸਕਦੇ ਹਨ ਟੋਲ-ਫਰੀ ਨੰਬਰ 7669 400 500 ਜਾਂ https://cmdiyogshala.punjab.gov.in ’ਤੇ ਕੀਤਾ ਜਾ ਸਕਦਾ ਹੈ ਲੌਗਇਨ

ਚੰਡੀਗੜ੍ਹ, 14 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਹੁਣ ਇਹ ਜਨ- ਮੁਹਿੰਮ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ। ਸਰਕਾਰ ਨੇ ਇਸ ਉਪਰਾਲੇ ਦੀ ਸਫ਼ਲਤਾ ਲਈ 315 ਨਵੇਂ ਯੋਗਾ ਟਰੇਨਰਾਂ ਦੀ ਭਰਤੀ ਕੀਤੀ ਹੈ, ਜੋ ਕਿ ਬਲਾਕਾਂ ਅਤੇ ਪਿੰਡਾਂ ਵਿੱਚ ਮੁਫਤ ਯੋਗਾ ਕਲਾਸਾਂ ਲਗਾਉਣ ਲਈ ਤਾਇਨਾਤ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਤਿੰਨ ਪੜਾਵਾਂ ਤਹਿਤ 24 ਸ਼ਹਿਰਾਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 24 ਸ਼ਹਿਰਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂ ਸ਼ਹਿਰ ਤਰਨਤਾਰਨ ਅਤੇ ਮਲੇਰਕੋਟਲਾ ਸ਼ਾਮਲ ਹਨ।

See also  डेराबस्सी जा रही स्कूल बस सड़क में धसी बड़ा हादसा टला

ਮੌਜੂਦਾ ਸਮੇਂ ਦੌਰਾਨ, ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਸਵੇਰੇ 1600 ਤੋਂ ਵੱਧ ‘ਸੀਐਮ ਦੀ ਯੋਗਸ਼ਾਲਾਵਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 35000 ਤੋਂ ਵੱਧ ਲੋਕ ਇਨ੍ਹਾਂ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ।

ਮੁੱਖ ਮੰਤਰੀ ਨੇ ਇਹ ਜਨ- ਮੁਹਿੰਮ ਨਾ ਸਿਰਫ਼ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਲਈ ਵੀ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਿੱਚ ਵਧ ਰਹੇ ਤਣਾਅ ਦਾ ਪੱਧਰ ਹਰ ਕਿਸੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਖੁਦ ਰੋਜ਼ਾਨਾ ਸਵੇਰੇ ਯੋਗਾ ਕਰਦੇ ਹਨ, ਦਾ ਮੰਨਣਾ ਹੈ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗਾ ਦਾ ਅਭਿਆਸ ਕਰਕੇ ਇੱਕ ਰਿਸ਼ਟਪੁਸ਼ਟ ਜੀਵਨ ਬਤੀਤ ਕਰਨ ਲਈ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ।

ਇੱਛੁਕ ਲੋਕ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕਰ ਸਕਦੇ ਹਨ। ਸਿੱਖਿਅਤ ਯੋਗਾ ਇੰਸਟਰਕਟਰ ,ਲੋਕਾਂ ਨੂੰ ਯੋਗਾ ਕਰਵਾਉਣ ਵਿੱਚ ਮਦਦ ਕਰਨਗੇ।

ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਉਸਦੇ ਘਰ ਦੇ ਨੇੜੇ ਖੁੱਲ੍ਹੇ ਪਾਰਕ ਜਾਂ ਹੋਰ ਜਨਤਕ ਥਾਂ ਉਪਲਬਧ ਹੈ ਅਤੇ ਯੋਗਾ ਕਰਨ ਲਈ 25 ਲੋਕਾਂ ਦਾ ਸਮੂਹ ਮੌਜੂਦ ਹੈ ਤਾਂ ਪੰਜਾਬ ਸਰਕਾਰ ਲੋਕਾਂ ‘ ਸੀਐਮ ਦੀ ਯੋਗਸ਼ਾਲਾ ’ ਕਰਵਾਉਣ ਲਈ ਉੱਚ ਸਿਖਲਾਈ ਪ੍ਰਾਪਤ ਯੋਗਾ ਇੰਸਟਰਕਟਰਾਂ  ਭੇਜੇਗੀ। 

See also  ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਭਰ ‘ਚ 15,653 ਪੋਸਟਰ ਅਤੇ 7,511 ਬੈਨਰ ਹਟਾਏ ਗਏ

Related posts:

ਧੀ ਨੇ ਚਾਕੂ ਮਾਰ ਕੇ ਕਰ ਦਿੱਤਾ ਪਿਤਾ ਦਾ ਕਤਲ

Chandigarh

चंडीगढ़ में बौद्धिक रूप से दिव्यांग के लिए सीखने और पुनर्वास सुविधाएं।

Chandigarh

ਵੋਟਾਂ ਮੰਗਣ ਤੋਂ ਪਹਿਲਾਂ 'ਆਪ' ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਵਾਅਦੇ ਪੂਰੇ ਕਰਨ 'ਚ ਅਸਫ਼ਲ ਕਿਉਂ ਰਹੀ : ਬਾਜਵਾ

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਵੱਲੋਂ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ...

ਮੁੱਖ ਮੰਤਰੀ ਸਮਾਚਾਰ

पार्टी नेतृत्व का फ़ैसला सर्वोपरि : प्रेम गर्ग

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਦੀ ਚਿੱਠੀਆਂ ਦਾ ਮੋੜਵਾਂ ਜਵਾਬ

ਪੰਜਾਬੀ-ਸਮਾਚਾਰ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ 

ਪੰਜਾਬੀ-ਸਮਾਚਾਰ

तंबाकू उत्पादों के अवैध बिक्री और वितरण पर छापा।

Punjab News

Punjab Horticulture Department gears up to boost silk production in the state.

ਪੰਜਾਬੀ-ਸਮਾਚਾਰ

Punjab Government Committed to Empowering Weaker Sections: Dr. Baljit Kaur

Punjab News

Ongoing Projects for Welfare of Scheduled Castes to be Completed Soon: Dr. Baljit Kaur

ਪੰਜਾਬੀ-ਸਮਾਚਾਰ

पंजाब के राज्यपाल और प्रशासक यूटी चंडीगढ़ ने पोस्ट ग्रेजुएट गवर्नमेंट कॉलेज, सेक्टर 42 में गर्ल्स हॉ...

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਨੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਸਮਾਚਾਰ

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022 ਨਾਲ ਨਵਾਜ਼ਿਆ

ਪੰਜਾਬੀ-ਸਮਾਚਾਰ

वार्ड 19 की ब्लॉक अध्यक्षा सोनिया गुरचरण सिंह, प्रदेश सचिव बिरेन्द्र रॉय ने काँग्रेस पार्टी की सदस्य...

Punjab News

Social Security Minister Dr. Baljit Kaur Attends Annual Event Organized by Punjab Divyang Action Com...

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ਉਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ...

Punjab News

ਪੰਜਾਬ ਰਾਜ ਖੁਰਾਕ ਕਮਿਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸੋਧ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਬਿ...

ਪੰਜਾਬੀ-ਸਮਾਚਾਰ

चंडीगढ़ शहर को देश का नंबर 1 शहर बनाया जाएगा: मेयर कुलदीप कुमार

ਪੰਜਾਬੀ-ਸਮਾਚਾਰ

चंडीगढ़ वासियों को जल्द मिलेगा सुप्रीम कोर्ट से न्याय: डॉ. आहलूवालिया

ਪੰਜਾਬੀ-ਸਮਾਚਾਰ
See also  ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਨਿਰਦੇਸ਼

Leave a Reply

This site uses Akismet to reduce spam. Learn how your comment data is processed.