ਕਰ ਵਿਭਾਗ ਵੱਲੋਂ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਵਾਲਾ ਜੀ.ਐਸ.ਟੀ ਧੋਖੇਬਾਜ਼ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਾਬੂ: ਹਰਪਾਲ ਸਿੰਘ ਚੀਮਾ

ਚੇਤਾਵਨੀ ਦਿੱਤੀ ਕਿ ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਨਿਜਿੱਠਿਆ ਜਾਵੇਗਾ

ਚੰਡੀਗੜ੍ਹ, 18 ਫਰਵਰੀ

ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਫਤਿਹਗੜ੍ਹ ਸਾਹਿਬ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਰਾਹੀਂ ਇੱਕ ਜੀ.ਐਸ.ਟੀ ਧੋਖਾਧੜੀ ਕਰਨ ਵਾਲੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੇ ਦੁਆਰਾ 3.65 ਕਰੋੜ ਰੁਪਏ ਦਾ ਜਾਅਲੀ ਇੰਨਕਮ ਟੈਕਸ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਸੀ।

Taxation Department along with Punjab Police nabs GST Fraudster for generating fake ITC

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਵਿਭਾਗ ਦੇ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀਪਕ ਸ਼ਰਮਾ ਪੁੱਤਰ ਸੁਰਿੰਦਰ ਪਾਲ ਸ਼ਰਮਾ ਨੂੰ 25 ਜਨਵਰੀ, 2023 ਨੂੰ ਡਿਪਟੀ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ ਵੱਲੋਂ ਐਕਟ ਦੀ ਧਾਰਾ 74 ਅਧੀਨ 3.65 ਕਰੋੜ ਰੁਪਏ ਦਾ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਬਦਲੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਸ ਨੇ ਨਾ ਤਾਂ ਟੈਕਸ ਜਮ੍ਹਾ ਕਰਵਾਇਆ ਅਤੇ ਨਾ ਹੀ ਕੋਈ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਸ ਉਪਰੰਤ 13 ਜੂਨ, 2023 ਨੂੰ ਵਿਭਾਗ ਵੱਲੋਂ ਐਕਟ ਅਨੁਸਾਰ ਇੱਕ ਆਦੇਸ਼ ਪਾਸ ਕਰਦਿਆਂ ਕੀਤਾ ਗਿਆ ਅਤੇ ਦੀਪਕ ਸ਼ਰਮਾ ਨੂੰ 4.45 ਕਰੋੜ ਰੁਪਏ ਵਿਆਜ ਅਤੇ 3.65 ਕਰੋੜ ਰੁਪਏ ਜੁਰਮਾਨੇ ਸਮੇਤ 11.75 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ।

ਵਿੱਤ ਮੰਤਰੀ ਨੇ ਦੱਸਿਆ ਕਿ ਟੈਕਸ ਇੰਟੈਲੀਜੈਂਸ ਯੂਨਿਟ ਅਤੇ ਸੇਲਜ ਟੈਕਸ ਅਧਿਕਾਰੀਆਂ ਵੱਲੋਂ ਜਾਂਚ ਕਰਨ ‘ਤੇ ਪਾਇਆ ਕਿ ਦੀਪਕ ਸ਼ਰਮਾ ਵੱਲੋਂ ਇੱਕ ਬੈਂਕ ਨੂੰ ਇੱਕ ਜਾਅਲੀ ਜੀ.ਐਸ.ਟੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਮ੍ਹਾ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸੇਲ ਟੈਕਸ ਅਫਸਰ, ਫਤਿਹਗੜ੍ਹ ਸਾਹਿਬ ਦੀ ਬੇਨਤੀ ‘ਤੇ ਬੈਂਕ ਵੱਲੋਂ ਇਹ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ ਅਤੇ ਖਾਤੇ ਵਿੱਚ ਮੌਜੂਦ 26 ਲੱਖ ਰੁਪਏ ਦੀ ਰਿਕਵਰੀ ਲਈ ਉਕਤ ਬੈਂਕ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।

See also  ਜਿਨ੍ਹਾਂ ਵਿਅਕਤੀਆਂ ਦੇ ਅਨੁਸੂਚਿਤ ਜਾਤੀ ਸਬੰਧੀ ਸਰਟੀਫਿਕੇਟ ਰੱਦ ਕੀਤੇ ਗਏ ਹਨ ਉਨ੍ਹਾਂ ਖਿਲਾਫ਼ ਸਬੰਧਤ ਵਿਭਾਗ ਅਤੇ ਡੀ.ਸੀਜ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ: ਡਾ. ਬਲਜੀਤ ਕੌਰ

ਉਨ੍ਹਾਂ ਕਿਹਾ ਕਿ ਐਸ.ਜੀ.ਐਸ.ਟੀ ਵਿਭਾਗ ਵੱਲੋਂ ਗਠਿਤ ਇੱਕ ਵਿਸ਼ੇਸ਼ ਟਾਸਕ ਫੋਰਸ ਨੇ ਪਿਛਲੇ ਕਈ ਹਫ਼ਤਿਆਂ ਦੌਰਾਨ ਪ੍ਰਾਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਫਤਹਿਗੜ੍ਹ ਸਾਹਿਬ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮਾ ਨਾਲ ਜੁੜੇ ਕਈ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਧੋਖਾਧੜੀ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ, ਅਤੇ ਇਸ ਧੋਖਾਧੜੀ ਦੀ ਕੁੱਲ ਰਕਮ ਦਾ ਪਤਾ ਲਗਾਉਣ ਅਤੇ ਚੋਰੀ ਕੀਤੇ ਟੈਕਸਾਂ ਦੀ ਵਸੂਲੀ ਲਈ ਜਾਂਚ ਜਾਰੀ ਹੈ।

ਇਸ ਦੌਰਾਨ ਵਿੱਤ ਕਮਿਸ਼ਨਰ ਕਰ-ਕਮ-ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਵਿਭਾਗ ਇੱਕ ਡਾਟਾ ਵਿਸ਼ਲੇਸ਼ਣ ਸਾਫਟਵੇਅਰ ‘ਤੇ ਕੰਮ ਕਰ ਰਿਹਾ ਹੈ ਤਾਂ ਜੋ ਫਰਜ਼ੀ ਆਈ.ਟੀ.ਸੀ ਤਿਆਰ ਕਰਨ ਵਾਲਿਆਂ ਦੀ ਪਛਾਣ ਕਰਦਿਆਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਸਫਲ ਆਪ੍ਰੇਸ਼ਨ ਨਾਲ ਜੀ.ਐਸ.ਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੀਤੀ ਜਾਣ ਵਾਲੀ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਜ਼ਬੂਤ ਅੰਤਰ-ਏਜੰਸੀ ਸਹਿਯੋਗ ਅਤੇ ਦ੍ਰਿੜ ਇਰਾਦੇ ਦੀ ਮਿਸਾਲ ਮਿਲੀ ਹੈ। ਉਨ੍ਹਾਂ ਟੈਕਸ ਚੋਰੀ ਵਿਰੁੱਧ ਸਰਕਾਰ ਦੇ ਜ਼ੀਰੋ-ਟੌਲਰੈਂਸ ਰੁਖ ਨੂੰ ਦੁਹਰਾਇਆ ਅਤੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਨਿਜਿੱਠਿਆ ਜਾਵੇਗਾ।

See also  'ਬਿਲ ਲਿਆਓ ਇਨਾਮ ਪਾਓ' ਸਕੀਮ; ਗਲਤ ਬਿੱਲ ਜਾਰੀ ਕਰਨ 'ਤੇ ਵਿਕਰੇਤਾਵਾਂ ਨੂੰ 5 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ: ਹਰਪਾਲ ਸਿੰਘ ਚੀਮਾ

Related posts:

ਮੁੱਖ ਮੰਤਰੀ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ- ਜਿੰਪਾ 

Aam Aadmi Party

Rakhri Bonanza to Ladies by Cm, Announces to Fill 3000 New Posts Of Anganwadi Workers - punjabsamach...

Barnala

CM assails union government for failing to securing interests of Indian players at the Olympics.

ਪੰਜਾਬੀ-ਸਮਾਚਾਰ

'ਆਪ' ਨੇ ਪੰਚਾਇਤ ਭੰਗ ਕਰਨ ਦਾ ਫ਼ੈਸਲਾ ਵਾਪਸ ਲਿਆ, ਬਾਜਵਾ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ

Punjab Congress

Vishesh Sarangal assumes charge as Deputy Commissioner Moga.

Punjab News

ਮਾਨ ਬਿਨਾਂ ਗਿਰਦਾਵਰੀ ਦੇ ਰਾਹਤ ਦੇਣ ਵਿੱਚ ਅਸਫਲ ਰਹੇ ਜਿਵੇਂ ਕਿ 'ਆਪ' ਸਰਕਾਰ ਦਿੱਲੀ ਵਿੱਚ ਕਰਦੀ ਹੈ: ਬਾਜਵਾ

ਪੰਜਾਬੀ-ਸਮਾਚਾਰ

चंडीगढ़ पुलिस ने नए भारतीय कानूनों पर अभूतपूर्व मोबाइल ऐप और जांच अधिकारी हैंडबुक का अनावरण।

ਪੰਜਾਬੀ-ਸਮਾਚਾਰ

Punjab State Child Rights Protection Commission to take strict action in School Gate Incident involv...

ਪੰਜਾਬੀ-ਸਮਾਚਾਰ

ਵਿੱਤੀ ਸਾਲ 23-24 ਵਿੱਚ ਆਪਣੇ ਹੀ ਰਿਕਾਰਡ ਤੋੜਦਿਆਂ ਮਾਨ ਸਰਕਾਰ ਵੱਲੋਂ ਜੀਐਸਟੀ ਵਿੱਚ 28.2 ਫੀਸਦੀ ਵਾਧਾ ਦਰਜ -ਹਰਪਾਲ ਸ...

Punjab News

ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਸਕੂਲ ਦੀ ਅਸਲ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ

ਪੰਜਾਬੀ-ਸਮਾਚਾਰ

ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

Punjab News

ਮੀਤ ਹੇਅਰ ਵੱਲੋਂ ਦਰਿਆਵਾਂ ਵਿੱਚ ਪਾੜ ਪੂਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

Flood in Punjab

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਪ੍ਰਮੁੱਖ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ

ਪੰਜਾਬੀ-ਸਮਾਚਾਰ

चण्डीगढ़वासियों की रूहों की ख़ुराक रूह फेस्ट परेड ग्राउंड में 1 मार्च से

ਪੰਜਾਬੀ-ਸਮਾਚਾਰ

ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਸਰਕਾਰ ਪੂਰੀ ਪੂਰਤੀ ਕਰੇਗੀ: ਅਨੁਰਾਗ ਵਰਮਾ

Flood in Punjab

कन्हैया मित्तल बन सकते हैं भाजपा का चेहरा

ਪੰਜਾਬੀ-ਸਮਾਚਾਰ

ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਪੰਜਾਬੀ-ਸਮਾਚਾਰ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ 'ਤੇ 26 ਲੋਕਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਸੂਚੀ ਜਾਰੀ

Chandigarh

ਮੁੱਖ ਮੰਤਰੀ ਨੇ ਘਰਾਂ ਦੇ ਨਿਰਮਾਣ ਲਈ 25000 ਲਾਭਪਾਤਰੀਆਂ ਨੂੰ ਮਾਲੀ ਇਮਦਾਦ ਵਜੋਂ 101 ਕਰੋੜ ਰੁਪਏ ਦੇ ਚੈੱਕ ਸੌਂਪੇ

Ludhiana

एक साल से पूरा नहीं हुआ सड़कों और चौराहे की मरम्मत का काम

ਚੰਡੀਗੜ੍ਹ-ਸਮਾਚਾਰ
See also  ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿ-ਅਧਾਰਿਤ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼

Leave a Reply

This site uses Akismet to reduce spam. Learn how your comment data is processed.